ਕੋਰੋਨਾ ਦਾ ਖੌਫ : ਸ਼ਹਿਰ ਦੀਆਂ ਖੁੱਲ੍ਹੀਆਂ ਦੁਕਾਨਾਂ ਨੂੰ SDM ਨੇ ਕਰਵਾਇਆ ਬੰਦ

03/25/2020 2:54:33 PM

ਜੈਤੋ ( ਵੀਰਪਾਲ/ ਗੁਰਮੀਤਪਾਲ) : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਕਾਰਨ ਲੋਕਾਂ ਨੂੰ ਇਸ ਦੀ ਗੰਭੀਰਤਾ ਨੂੰ ਸਮਝਣ ਅਤੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਹੈ। ਇਸ ਅਪੀਲ ਦੇ ਨਾਲ-ਨਾਲ ਮੋਦੀ ਵਲੋਂ ਮੰਗਲਵਾਰ 21 ਦਿਨ ਦੇ ਦੇਸ਼ ਪੱਧਰੀ ਲਾਕਡਾਊਨ ਦਾ ਐਲਾਨ ਵੀ ਕੀਤਾ ਗਿਆ ਹੈ। ਇਸ ਦੌਰਾਨ ਐੱਸ. ਡੀ .ਐੱਮ .ਜੈਤੋ ਮੈਡਮ ਡਾ. ਮਨਦੀਪ ਕੌਰ ਜੀ ਅਤੇ ਏ.ਐੱਸ.ਪੀ ਜੈਤੋ ਡਾ. ਮਹਿਤਾਬ ਸਿੰਘ ਵਲੋਂ 21 ਦਿਨ ਦੇ ਲਾਕ ਡਾਊਨ ਦੇ ਤਹਿਤ ਪੰਜਾਬ ਸਰਕਾਰ ਵਲੋਂ ਕਰਫਿਊ ਦੇ ਸੰਬੰਧ ਵਿਚ ਲੋਕਾਂ ਨੂੰ ਜਰੂਰੀ ਹਦਾਇਤਾਂ ਦਿੱਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਮੈਡਮ ਮਨਦੀਪ ਕੌਰ ਏ.ਐੱਸ.ਪੀ ਜੈਤੋ ਅਤੇ ਡਾ. ਮਹਿਤਾਬ ਸਿੰਘ ਨੇ ਕਰਫਿਊ ’ਚ ਬਾਹਰ ਨਿਕਲ ਕੇ ਸ਼ਹਿਰ ਦੇ ਬਾਜ਼ਾਰ ਦਾ ਦੌਰਾ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਸ਼ਹਿਰ ਦੀਆਂ ਖੁੱਲ੍ਹੀਆਂ ਕਈ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ।

ਲਾਕ ਡਾਊਨ ਅਤੇ ਕਰਫਿਊ ਦੇ ਸੰਬੰਧ ’ਚ ਐੱਸ.ਡੀ.ਐੱਮ. ਜੈਤੋ ਅਤੇ ਏ.ਐੱਸ.ਪੀ ਜੈਤੋ ਡਾ. ਮਹਿਤਾਬ ਸਿੰਘ ਨੇ ਪੱਤਰਕਾਰ ਨਾਲ ਮੀਟਿੰਗ ਰੱਖੀ, ਜਿਸ ’ਚ ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਖਾਣ ਪੀਣ ਦੀਆਂ ਵਸਤੂਆਂ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਦਾ ਪ੍ਰਬੰਧ ਪ੍ਰਸ਼ਾਸਨ ਦਾ ਹੈ। ਇਸ ਦੇ ਬਾਵਜੂਦ ਜੇਕਰ ਲੋਕ ਬਿਨਾ ਕਿਸੇ ਕੰਮ ਤੋਂ ਆਪਣੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ ਤਾਂ ਉਨ੍ਹਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਏ.ਐੱਸ.ਪੀ ਜੈਤੋ ਡਾ. ਮਹਿਤਾਬ ਸਿੰਘ ਨੇ ਕਿਹਾ ਕਿ ਇਸ ਮਹਾਮਾਰੀ ਦੇ ਵਿਰੁੱਧ ਸਾਨੂੰ ਸਾਰਿਆਂ ਨੂੰ ਆਪਣੇ ਘਰਾਂ ਵਿਚ ਬੈਠ ਕੇ ਜੰਗ ਲੜਨੀ ਚਾਹੀਦੀ ਹੈ ਅਤੇ ਇਸ ਕੰਮ ’ਚ ਤੁਸੀਂ ਸਰਕਾਰ ਦਾ ਸਾਥ ਦਿਓ।


rajwinder kaur

Content Editor

Related News