ਇਸ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਕੋਰੋਨਾ ਮਰੀਜ਼ਾਂ ਨੂੰ ਪਿੰਡ ''ਚ ਹੀ ਇਕਾਂਤਵਾਸ ਕਰਨ ਦਾ ਕੀਤਾ ਮਤਾ ਪਾਸ

08/30/2020 4:56:12 PM

ਭਵਾਨੀਗੜ੍ਹ (ਕਾਂਸਲ): ਸਥਾਨਕ ਇਲਾਕੇ ਦੇ ਪਿੰਡਾਂ 'ਚ ਕੋਰੋਨਾ ਮਹਾਮਾਰੀ ਦੇ ਮਸਲੇ ਨੂੰ ਲੈ ਕੇ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਨੂੰ ਸਰਕਾਰ ਵਲੋਂ ਬਣਾਏ ਗਏ ਕੋਵਿਡ-19 ਕੇਅਰ ਸੈਂਟਰਾਂ 'ਚ ਇਲਾਜ ਲਈ ਨਾ ਭੇਜ ਕੇ ਪਿੰਡਾਂ 'ਚ ਹੀ ਇਕਾਂਤਵਾਸ ਕਰਨ ਸਬੰਧੀ ਪਿੰਡ ਪੱਧਰ 'ਤੇ ਮਤੇ ਪਾਸ ਕਰਨ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ।ਇਸ ਦੇ ਚੱਲਦਿਆਂ ਅੱਜ ਨੇੜਲੇ ਪਿੰਡ ਰਸੂਲਪੁਰ ਵਿਖੇ ਪਿੰਡ ਦੇ ਸਰਪੰਚ ਵੀਰਪਾਲ ਦੀ ਅਗਵਾਈ ਹੇਠ ਪਿੰਡ ਵਾਸੀਆਂ ਵਲੋਂ ਇਹ ਮਤਾ ਪਾਸ ਕੀਤਾ ਗਿਆ।

ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਰਸੂਲਪੁਰ ਦੇ ਸਰਪੰਚ ਵੀਰਪਾਲ ਸਿੰਘ, ਹਾਕਮ ਸਿੰਘ, ਅਵਤਾਰ ਸਿੰਘ, ਜਗਤਾਰ ਸਿੰਘ ਅਤੇ ਪਿੰਡ ਦੀ ਮਸਜਿਦ ਕਮੇਟੀ ਦੇ ਆਗੂ ਸਰਦਾਰ ਖਾਨ ਨੇ ਦੱਸਿਆ ਕਿ ਸਰਕਾਰ ਵਲੋਂ ਕੋਰੋਨਾ ਮਹਾਮਾਰੀ ਨਾਲ ਪੀੜਤ ਮੀਰਜ਼ਾਂ ਦੀ ਸੰਭਾਲ ਅਤੇ ਇਲਾਜ ਲਈ ਬਣਾਏ ਗਏ ਕੋਵਿਡ-19 ਕੇਅਰ ਸੈਂਟਰਾਂ 'ਚ ਸਹੂਲਤਾਂ ਦੀ ਘਾਟ, ਮਰੀਜ਼ਾਂ ਦੀ ਬਦਹਾਲੀ ਅਤੇ ਸਹੀ ਢੰਗ ਨਾਲ ਦੇਖਭਾਲ ਨਾ ਹੋਣਾ ਅਤੇ ਹਸਪਤਾਲਾਂ 'ਚ ਹੀ ਕੋਰੋਨਾ ਮਰੀਜ਼ਾਂ ਦੀ ਮੌਤ ਹੋਣ ਸਬੰਧੀ ਸਵਾਲ ਖੜੇ ਕਰਨ ਵਾਲੀਆਂ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀਆਂ ਵੀਡੀਓਜ ਅਤੇ ਹੋਰ ਪੋਸਟਾਂ ਕਾਰਨ ਲੋਕਾਂ ਦਾ ਸਰਕਾਰ, ਸਿਹਤ ਵਿਭਾਗ ਅਤੇ ਕੋਵਿਡ-19 ਕੇਅਰ ਸੈਂਟਰਾਂ ਤੋਂ ਵਿਸ਼ਵਾਸ ਖਤਮ ਹੁੰਦਾ ਜਾ ਰਿਹਾ ਹੈ ਅਤੇ ਅਜਿਹੇ 'ਚ ਲੋਕਾਂ 'ਚ ਵਿਸ਼ਵਾਸ ਨੂੰ ਬਣਾਏ ਰੱਖਣ ਲਈ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਕੋਈ ਠੋਸ ਸਪੱਸ਼ਟੀਕਰਨ ਕਰਨ ਦੇਣ ਦੀ ਥਾਂ ਚੁੱਪੀ ਧਾਰ ਲੈਣਾ ਅਤੇ ਸੱਚਾਈ ਨੂੰ ਸਾਹਮਣੇ ਨਾ ਲਿਆਉਣ ਦੇ ਕਾਰਨ ਹੀ ਅੱਜ ਪਿੰਡ ਪੰਚਾਇਤਾਂ ਅਤੇ ਪਿੰਡ ਵਾਸੀਆਂ ਵਲੋਂ ਇਹ ਮਤੇ ਪਾਸ ਕੀਤੇ ਜਾ ਰਹੇ ਹਨ ਕਿ ਕੋਰੋਨਾ ਮਰੀਜਾਂ ਦੀ ਦੇਖਭਾਲ ਅਤੇ ਇਲਾਜ ਪਿੰਡਾਂ 'ਚ ਹੀ ਆਪਣੇ ਪੱਧਰ ਉਪਰ ਕਰਵਾਇਆ ਜਾਵੇਗਾ। ਜਿੱਥੇ ਇਨ੍ਹਾਂ ਮਰੀਜਾਂ ਦੇ ਇਕਾਂਤਵਾਸ ਲਈ ਸਾਂਝੀਆਂ ਥਾਵਾਂ 'ਤੇ ਵਿਸ਼ੇਸ਼ ਪ੍ਰਬੰਧ ਕਰਨ ਦੇ ਵੀ ਪਿੰਡਾਂ ਦੀਆਂ ਪੰਚਾਇਤਾਂ ਅਤੇ ਪਿੰਡ ਵਾਸੀਆਂ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡ ਵੀ ਇਹੀ ਮਤਾ ਪਾਸ ਕੀਤਾ ਗਿਆ ਹੈ ਕਿ ਪੰਚਾਇਤ ਅਤੇ ਪਿੰਡ ਵਾਸੀਆਂ ਦੀ ਸਹਿਮਤੀ ਤੋਂ ਵਗੈਰ ਸਿਹਤ ਵਿਭਾਗ ਦੀ ਟੀਮ ਨੂੰ ਕੋਰੋਨਾ ਮਹਾਮਾਰੀ ਸਬੰਧੀ ਨਮੂਨੇ ਲੈਣ ਲਈ ਪਿੰਡ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜਿਸ ਵਿਅਕਤੀ 'ਚ ਇਸ ਤਰ੍ਹਾਂ ਦੇ ਕੋਈ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਪਿੰਡ 'ਚ ਇਕਾਂਤਵਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੂੰ ਕਿਸੇ ਵੀ ਵਿਅਕਤੀ ਨੂੰ ਕੋਵਿਡ-19 ਕੇਅਰ ਸੈਂਟਰ 'ਚ ਲਿਜਾਣ ਨਹੀਂ ਦਿੱਤਾ ਜਾਵੇਗਾ। ਜੇਕਰ ਸਿਹਤ ਵਿਭਾਗ ਜਾਂ ਪ੍ਰਸ਼ਾਸਨ ਇੱਥੇ ਕੋਈ ਧੱਕਾ ਕਰਦਾ ਹੈ ਤਾਂ ਸਾਰੇ ਪਿੰਡ ਵਾਸੀਆਂ ਵਲੋਂ ਇਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ।


Shyna

Content Editor

Related News