ਐੱਸ. ਬੀ. ਆਈ. ਬੈਂਕ ’ਚ ਜੋੜੇ ਨੂੰ ਨੌਕਰੀ ਲਵਾਉਣ ਦੇ ਨਾਂ ’ਤੇ ਮਾਰੀ 17.99 ਲੱਖ ਦੀ ਠੱਗੀ
Saturday, Jan 25, 2025 - 09:43 AM (IST)
ਲੁਧਿਆਣਾ (ਰਿਸ਼ੀ) : ਇਕ ਜੋੜੇ ਨੂੰ ਐੱਸ. ਬੀ. ਆਈ. ਬੈਂਕ ’ਚ ਨੌਕਰੀ ਲਗਵਾਉਣ ਦੇ ਨਾਂ ’ਤੇ 17 ਲੱਖ 99 ਹਜ਼ਾਰ ਦੀ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਸਦਰ ਦੀ ਪੁਲਸ ਨੇ ਨੰਗਲ, ਰੂਪ ਨਗਰ ਦੀ ਰਹਿਣ ਵਾਲੀ ਇਕ ਔਰਤ ਖਿਲਾਫ ਧਾਰਾ 406, 420 ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ ਔਰਤ ਦੀ ਪਛਾਣ ਅੰਕਿਤਾ ਦੇ ਰੂਪ ’ਚ ਹੋਈ ਹੈ, ਜੋ ਖੁਦ ਨੂੰ ਆਰ. ਬੀ. ਆਈ. ਬੈਂਕ ਦੀ ਜਨਰਲ ਮੈਨੇਜਰ ਦੱਸ ਰਹੀ ਸੀ।
ਜਾਣਕਾਰੀ ਮੁਤਾਬਕ, ਪੁਲਸ ਨੂੰ 13 ਫਰਵਰੀ 2024 ਨੂੰ ਦਿੱਤੀ ਸ਼ਿਕਾਇਤ ’ਚ ਕਰਨਵੀਰ ਸਿੰਘ ਵਾਸੀ ਜਸਦੇਵ ਨਗਰ ਨੇ ਦੱਸਿਆ ਕਿ ਉਕਤ ਮੁਲਜ਼ਮ ਔਰਤ ਨੇ ਉਸ ਨੂੰ ਅਤੇ ਪਤਨੀ ਪੂਰਨਮ ਨੂੰ ਬੈਂਕ ’ਚ ਸਰਕਾਰੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਪੈਸੇ ਲਏ ਸਨ ਪਰ ਨਾਂ ਤਾਂ ਉਨ੍ਹਾਂ ਨੂੰ ਨੌਕਰੀ ਲਗਵਾਈ ਅਤੇ ਨਾ ਹੀ ਪੈਸੇ ਵਾਪਸ ਕੀਤੇ।
ਸ਼ੱਕ ਹੋਣ ’ਤੇ ਜਦੋਂ ਚੰਡੀਗੜ੍ਹ ਸੈਕਟਰ-16 ਬ੍ਰਾਂਚ ’ਚ ਗਏ ਤਾਂ ਪਤਾ ਲੱਗਿਆ ਕਿ ਇਸ ਨਾਂ ਦੀ ਔਰਤ ਉਨ੍ਹਾਂ ਕੋਲ ਨੌਕਰੀ ਨਹੀਂ ਕਰਦੀ, ਜਿਸ ਤੋਂ ਬਾਅਦ ਇਨਸਾਫ਼ ਲਈ ਪੁਲਸ ਨੂੰ ਸ਼ਿਕਾਇਤ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8