ਕੱਪੜਾ ਫੈਕਟਰੀ ''ਚ ਜੂਆ ਖੇਡਦੇ 10 ਮੁਲਜ਼ਮ 1 ਲੱਖ 48 ਹਜ਼ਾਰ ਰੁਪਏ ਸਮੇਤ ਗ੍ਰਿਫ਼ਤਾਰ
Sunday, Jul 13, 2025 - 12:01 PM (IST)

ਲੁਧਿਆਣਾ (ਅਨਿਲ)- ਕ੍ਰਾਈਮ ਬ੍ਰਾਂਚ ਪੁਲਸ ਟੀਮ ਨੇ ਸਲੇਮ ਟਾਬਰੀ ਪੁਲਸ ਸਟੇਸ਼ਨ ਦੇ ਖੇਤਰ ਵਿਚ ਇੱਕ ਕੱਪੜਾ ਫੈਕਟਰੀ 'ਚ ਜੂਆ ਖੇਡਦੇ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਉਪਰੋਕਤ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਟੀਮ ਨੂੰ ਇੱਕ ਵਿਸ਼ੇਸ਼ ਮੁਖਬਰ ਦੁਆਰਾ ਸੂਚਨਾ ਦਿੱਤੀ ਗਈ ਸੀ ਕਿ ਕੁਝ ਲੋਕ ਅਸ਼ੋਕ ਨਗਰ ਵਿੱਚ ਮਨੀਸ਼ ਨੈੱਟਵੇਅਰ ਕੱਪੜਾ ਫੈਕਟਰੀ ਵਿੱਚ ਜੂਆ ਖੇਡ ਰਹੇ ਹਨ, ਜਿਸ ਤੋਂ ਬਾਅਦ ਪੁਲਸ ਟੀਮ ਨੇ ਮੌਕੇ 'ਤੇ ਛਾਪਾ ਮਾਰਿਆ ਅਤੇ ਨਕੁਲ ਗਰਗ, ਗੌਰਵ ਡਾਂਗ, ਨਵੀਨ ਨੇਗੀ, ਯੋਗੇਸ਼ ਕੁਮਾਰ, ਭੂਪੇਂਦਰ ਕੁਮਾਰ, ਬਲਪ੍ਰੀਤ ਸਿੰਘ, ਵਿਨੇ, ਸੁਨੀਲ ਕੁਮਾਰ, ਕੇਵਲ ਕ੍ਰਿਸ਼ਨ, ਪ੍ਰਦੀਪ ਸਿੰਘ ਅਤੇ ਰਾਜਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਸੁਵਿਧਾ ਕੇਂਦਰਾਂ ਨੂੰ ਲੈ ਕੇ ਜ਼ਰੂਰੀ ਖ਼ਬਰ
ਪੁਲਸ ਨੇ ਮੁਲਜ਼ਮਾਂ ਤੋਂ 1 ਲੱਖ 48 ਹਜ਼ਾਰ ਰੁਪਏ ਦੀ ਨਕਦੀ, ਟੋਕਨ ਅਤੇ 104 ਕਾਰਡ ਬਰਾਮਦ ਕੀਤੇ। ਪੁਲਸ ਨੇ ਸਾਰੇ ਮੁਲਜ਼ਮਾਂ ਵਿਰੁੱਧ ਸਲੇਮ ਟਾਬਰੀ ਥਾਣੇ ਵਿੱਚ ਜੂਆ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾਂ ਖ਼ਿਲਾਫ਼ ਕਾਰਵਾਈ ਦੇ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8