ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲਿਆਂ ਦੀ ਦਰ ਵੱਧ ਕੇ 77 ਫੀਸਦੀ ਹੋਈ : ਡੀ. ਸੀ.

08/12/2020 12:56:58 AM

ਫਾਜ਼ਿਲਕਾ, (ਨਾਗਪਾਲ)– ਡਿਪਟੀ ਕਮਿਸ਼ਨਰ ਫਾਜ਼ਿਲਕਾ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲੇ ਅੰਦਰ ਕਰੋਨਾ ਵਾਇਰਸ ਤੋਂ ਠੀਕ ਹੋਣ ਵਾਲਿਆਂ ਦੀ ਦਰ ਵਧ ਕੇ 77 ਫੀਸਦੀ ਹੋਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਅੰਦਰ ਕੁਲ 413 ਕੇਸਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ, ਜਿਸ ’ਚੋਂ ਕੋਰੋਨਾ ਮਹਾਮਾਰੀ ਨੂੰ ਹਰਾ ਕੇ 299 ਜਣੇ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ।

ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਦਾ ਸੂਬੇ ਅੰਦਰ ਜਿਸ ਤਰ੍ਹਾਂ ਫੈਲਾਅ ਵੱਧਦਾ ਜਾ ਰਿਹਾ ਹੈ, ਉਸ ਨੂੰ ਸਿਰਫ ਅਤੇ ਸਿਰਫ ਸਾਵਧਾਨੀਆਂ ਰੱਖ ਕੇ ਹੀ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੂੰਹ ’ਤੇ ਮਾਸਕ ਜ਼ਰੂਰ ਪਾਓ, ਸਮਾਜਿਕ ਦੂਰੀ ਬਰਕਰਾਰ ਰੱਖੋ, ਹੈਂਡ ਸੈਨੇਟਾਈਜ਼ਰ ਦੀ ਵਰਤੋਂ ਕਰੋ, ਇਕੱਠ ਵਾਲੀ ਜਗ੍ਹਾ ’ਤੇ ਜਾਣ ਤੋਂ ਪ੍ਰਹੇਜ ਕਰੋ ਅਤੇ ਲੋਡ਼ ਅਨੁਸਾਰ ਹੀ ਬਾਹਰ ਜਾਓ। ਉਨ੍ਹਾਂ ਕਿਹਾ ਕਿ ਬਚਾਅ ’ਚ ਹੀ ਸਾਡੇ ਸਾਰਿਆਂ ਦਾ ਬਚਾਅ ਹੈ।

ਅੱਜ 3 ਵਿਅਕਤੀਆਂ ਦੀ ਰਿਪੋਰਟ ਆਈ ਪਾਜ਼ੇਟਿਵ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਜ਼ਿਲੇ ਅੰਦਰ 3 ਕੇਸ ਪਾਜ਼ੇਟਿਵ ਆਏ ਹਨ, ਜਿਸ ’ਚੋਂ 2 ਅਬੋਹਰ ਦੀ ਮਾਡਲ ਟਾਊਨ ਗਲੀ ਨੰਬਰ 1 ਦਾ ਪੁਰਸ਼, ਗੋਬਿੰਦ ਨਗਰੀ ਦਾ 27 ਸਾਲਾ ਪੁਰਸ਼ ਅਤੇ ਜਲਾਲਾਬਾਦ ਦੇ ਪਿੰਡ ਢੰਡੀ ਕਦੀਮ ਦਾ 24 ਸਾਲਾ ਪੁਰਸ਼ ਹੈ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲੇ ਅੰਦਰ 87 ਕੇਸ ਐਕਟਿਵ ਹੋ ਗਏ ਹਨ।


Bharat Thapa

Content Editor

Related News