ਜ਼ਿਲ੍ਹਾ ਪ੍ਰੀਸ਼ਦ ਮਾਨਸਾ ਵਿਖੇ ਏ.ਡੀ.ਸੀ ਵਿਕਾਸ ਦੀ ਅਗਵਾਈ ''ਚ 600 ਦੇ ਕਰੀਬ ਕੋਰੋਨਾ ਸੈਂਪਲ ਲਏ ਗਏ
11/26/2020 5:36:11 PM
ਮਾਨਸਾ(ਮਿੱਤਲ): ਕੋਰੋਨਾ ਮਹਾਂਮਾਰੀ ਦੇ ਦੂਜੇ ਗੇੜ ਨੂੰ ਲੈ ਕੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਮੁਲਾਜਮਾਂ ਤੇ ਅਫਸਰਾਂ ਦੇ ਕੋਰੋਨਾ ਸੈਂਪਲ ਲਏ ਜਾ ਰਹੇ ਹਨ। ਅੱਜ ਦੂਜੇ ਦਿਨ ਵੀ ਏ.ਡੀ.ਸੀ (ਡੀ) ਅਮਰਪ੍ਰੀਤ ਕੌਰ ਸੰਧੂ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਵਿਖੇ ਕੋਰੋਨਾ ਸੈਂਪਲ ਲਏ ਗਏ। ਇਸ ਮੌਕੇ ਏ.ਡੀ.ਸੀ ਵਿਕਾਸ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਲਏ ਗਏ ਸੈਂਪਲ ਲੈਬ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜੇ ਜਾ ਰਹੇ ਹਨ। ਜਿਸ ਦੀ ਵੀ ਰਿਪੋਰਟ ਪਾਜੇਟਿਵ ਆਵੇਗੀ, ਉਸ ਨੂੰ ਸਰਕਾਰ ਵੱਲੋਂ ਭੇਜੀ ਗਈ ਫਤਿਹ ਕਿੱਟ ਸਿਹਤ ਵਿਭਾਗ ਵੱਲੋਂ ਫ੍ਰੀ ਦਿੱਤੀ ਜਾਵੇਗੀ। ਜਿਸ 'ਚ ਪਲਸ ਅੇਕਸੀਮੀਟਰ, ਥਰਮਾਮੀਟਰ, ਕਾੜਾ, ਖੰਘ ਦੀ ਦਵਾਈ, ਮਲਟੀ ਵਿਟਾਮਿਨ, ਵਿਟਾਮਿਨ ਸੀ ਹੋਵੇਗੀ ਅਤੇ ਉਨ੍ਹਾਂ ਨੂੰ ਹੋਮ ਆਈਸੋਲੇਟ ਦੀ ਆਗਿਆ ਦਿੱਤੀ ਜਾਵੇਗੀ, ਜੋ ਮਰੀਜ ਬਿਨ੍ਹਾਂ ਲੱਛਣਾਂ ਤੋਂ ਹੋਵੇਗਾ।
ਕੋਰੋਨਾ ਸੈਂਪਲ ਜ਼ਿਲ੍ਹਾ ਟੀਮ ਦੇ ਇੰਚਾਰਜ ਡਾ: ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਹੁਣ ਤੱਕ ਕੋਰੋਨਾ ਦੇ ਸੈਂਪਲ 63150 ਲਏ ਜਾ ਚੁੱਕੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਵਿਖੇ ਏ.ਡੀ.ਸੀ ਡੀ ਦੀ ਅਗਵਾਈ 'ਚ 600 ਦੇ ਕਰੀਬ ਸੈਂਪਲ ਲਏ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਕਿ ਜਿਨ੍ਹਾਂ ਚਿਰ ਕੋਰੋਨਾ ਮਹਾਂਮਾਰੀ ਦਾ ਦੌਰ ਚੱਲ ਰਿਹਾ ਹੈ। ਉਨੇ ਦਿਨ ਮਾਸਕ ਲਗਾ ਕੇ ਰੱਖੋ, ਫਾਸਲਾ ਬਣਾ ਕੇ ਰੱਖੋ, ਹੱਥਾਂ ਨੂੰ ਵਾਰ-ਵਾਰ ਧੋਵੋ, ਭੀੜ ਭੜੱਕੇ ਵਾਲੀ ਥਾਂ ਤੇ ਜਾਣ ਤੋਂ ਪਰਹੇਜ ਕਰੋ, ਜਿਸ ਨੂੰ ਬੁਖਾਰ, ਖੰਘ ਹੋਵੇ ਉਹ ਵਿਅਕਤੀ ਸਭ ਤੋਂ ਪਹਿਲਾਂ ਕੋਰੋਨਾ ਟੈਸਟ ਫ੍ਰੀ ਸਿਹਤ ਵਿਭਾਗ ਤੋਂ ਕਰਵਾਏ। ਇਸ ਮੌਕੇ ਪਵਨ ਕੁਮਾਰ ਸੁਪਰਡੈਂਟ ਜ਼ਿਲ੍ਹਾ ਪ੍ਰੀਸ਼ਦ, ਮਨਦੀਪ ਸਿੰਘ ਜ਼ਿਲ੍ਹਾ ਕੁਆਡੀਨੇਟਰ, ਸਰਪੰਚ ਜਗਸੀਰ ਬਰਨਾਲਾ, ਏ.ਐੱਸ.ਆਈ ਹੇਮ ਰਾਜ, ਦਵਿੰਦਰ ਸੋਨੂੰ, ਸਟਾਫ ਨਰਸ ਰਮਨਦੀਪ ਕੌਰ ਆਦਿ ਵੀ ਹਾਜ਼ਰ ਸਨ।