ਭਾਜਪਾ ਪੰਜਾਬ ’ਚ ‘ਉਮੀਦ ਤੇ ਵਿਕਾਸ’ ਦੇ ਇਕ ਨਵੇਂ ਯੁੱਗ ਦੀ ਆਰੰਭਤਾ ਕਰੇਗੀ: ਚੁੱਘ

Friday, Jun 19, 2026 - 11:35 PM (IST)

ਭਾਜਪਾ ਪੰਜਾਬ ’ਚ ‘ਉਮੀਦ ਤੇ ਵਿਕਾਸ’ ਦੇ ਇਕ ਨਵੇਂ ਯੁੱਗ ਦੀ ਆਰੰਭਤਾ ਕਰੇਗੀ: ਚੁੱਘ

ਚੰਡੀਗੜ੍ਹ (ਹਰੀਸ਼ਚੰਦਰ) - ਭਾਜਪਾ ਦੇ ਰਾਸ਼ਟਰੀ ਮਹਾਮੰਤਰੀ ਅਤੇ ਨਵ-ਨਿਯੁਕਤ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਇਕ ਨਵੀਂ ਸਵੇਰ ਦਾ ਗਵਾਹ ਬਣਨ ਜਾ ਰਿਹਾ ਹੈ, ਕਿਉਂਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ 3 ਦਿਨ ਦੇ ਦੌਰੇ ’ਤੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਨਿਤਿਨ ਨਬੀਨ ਆਪਣੇ ਦੌਰੇ ਦੀ ਆਰੰਭਤਾ ਸ੍ਰੀ ਹਰਿਮੰਦਰ ਸਾਹਿਬ, ਸ਼੍ਰੀ ਦੁਰਗਿਆਣਾ ਮੰਦਰ ਅਤੇ ਭਗਵਾਨ ਸ਼੍ਰੀ ਵਾਲਮੀਕਿ ਦੇ ਮੰਦਰ ’ਚ ਆਸ਼ੀਰਵਾਦ ਲੈ ਕੇ ਕਰਨਗੇ, ਤਾਂ ਜੋ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਸਭਕਾ ਸਾਥ, ਸਭਕਾ ਵਿਕਾਸ’ ਦੇ ਵਿਜ਼ਨ ਨੂੰ ਅੱਗੇ ਵਧਾਇਆ ਜਾ ਸਕੇ।

ਚੁੱਘ ਨੇ ਦੋਸ਼ ਲਾਇਆ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੋੜੀ ਵਾਲੀ ਸਰਕਾਰ ਨੇ ਸਿਆਸੀ ਫ਼ਾਇਦੇ ਲਈ ਪੰਜਾਬ ’ਚ ਆਰਥਿਕ ਅਤੇ ਸਮਾਜਿਕ ਢਾਂਚਾ ਤਹਿਸ-ਨਹਿਸ ਕੀਤਾ ਹੈ। ਇਸ ਤੋਂ ਬਾਅਦ ਸੂਬਾ ਹੁਣ ਨਵੀਂ ਜ਼ਿੰਦਗੀ ਦੀ ਉਮੀਦ ਕਰ ਰਿਹਾ ਹੈ। ਰਾਜ ਦੀ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ ਹੈ।

ਉਨ੍ਹਾਂ ਕਿਹਾ ਕਿ ਗੈਂਗਸਟਰਾਂਦੇ ਕਾਰਨ ਲੋਕ ਡਰ ਅਤੇ ਦਹਿਸ਼ਤ ’ਚ ਜੀ ਰਹੇ ਹਨ। ਸੂਬੇ ਦੇ ਕਿਸੇ ਨਾ ਕਿਸੇ ਹਿੱਸੇ ’ਚ ਗੋਲੀਬਾਰੀ ਦੀ ਘਟਨਾ ਰੋਜ਼ ਹੁੰਦੀ ਹੈ। ਸੀਨੀਅਰ ਭਾਜਪਾ ਆਗੂ ਨੇ ਕਿਹਾ ਕਿ ਜਿਸ ਤਰ੍ਹਾਂ ਅਰਥਵਿਵਸਥਾ ਢਹਿਣ ਕਰ ਕੇ ਰਾਜ ਦਿਵਾਲੀਆਪਨ ਦੀ ਕਗਾਰ ’ਤੇ ਪਹੁੰਚ ਗਿਆ ਹੈ, ਅਜਿਹੀ ਹੀ ਹਾਲਤ ਕਾਨੂੰਨ-ਵਿਵਸਥਾ ਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਪੰਜਾਬ ’ਚ ‘ਉਮੀਦ ਅਤੇ ਵਿਕਾਸ’ ਦੇ ਇਕ ਨਵੇਂ ਯੁੱਗ ਦੀ ਆਰੰਭਤਾ ਕਰੇਗੀ।
 


author

Inder Prajapati

Content Editor

Related News