ਗੁਰੂਹਰਸਹਾਏ ''ਚ ਕੋਰੋਨਾ ਦਾ ਕਹਿਰ ਜਾਰੀ, 3 ਬੱਚਿਆਂ ਸਣੇ 8 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ

08/29/2020 6:01:40 PM

ਗੁਰੂਹਰਸਹਾਏ (ਆਵਲਾ): ਪੰਜਾਬ 'ਚ ਲਗਾਤਾਰ ਕੋਰੋਨਾ ਮਰੀਜ਼ਾ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਇਸੇ ਤਰ੍ਹਾਂ ਇਲਾਕੇ ਗੁਰੂਹਰਸਹਾਏ 'ਚ ਵੀ ਲਗਾਤਾਰ ਕੋਰੋਨਾ ਮਰੀਜ਼ ਵੱਧ ਰਹੇ ਹਨ ਜੋ ਕਿ ਸ਼ਹਿਰ ਵਾਸੀਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਤਾਜ਼ਾ ਆਂਕੜਿਆਂ ਮੁਤਾਬਕ ਅੱਜ ਗੁਰੂਹਰਸਹਾਏ ਸ਼ਹਿਰ 'ਚ ਕੁੱਲ 8 ਕੋਰੋਨਾ ਪਾਜ਼ੇਟਿਵ ਮਰੀਜ਼ ਪਾਏ ਗਏ ਹਨ, ਜਿਨ੍ਹਾਂ 'ਚ ਛੋਟੇ ਬੱਚੇ ਵੀ ਸ਼ਾਮਲ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਇਕ 6 ਸਾਲਾ ਬੱਚਾ ਭੰਡਾਰੀ ਸਟ੍ਰੀਟ ਗੁਰੂਹਰਸਹਾਏ, ਦੋ 3 ਸਾਲਾਂ ਬੱਚੇ ਮਾਡਲ ਟਾਊਨ ਗੁਰੂਹਰਸਹਾਏ, ਇਕ 35 ਸਾਲਾ ਬੀਬੀ ਭੰਡਾਰੀ ਸਟ੍ਰੀਟ ਗੁਰੂਹਰਸਹਾਏ, ਇਕ 35 ਸਾਲਾ ਪੁਰਸ਼ ਮਾਡਲ ਟਾਊਨ ਗੁਰੂਹਰਸਹਾਏ, ਇਕ 30 ਸਾਲਾ ਬੀਬੀ ਮਾਡਲ ਟਾਊਨ ਗੁਰੂਹਰਸਹਾਏ, ਇਕ 60 ਸਾਲਾ ਪੁਰਸ਼ ਮਾਡਲ ਟਾਊਨ ਗੁਰੂਹਰਸਹਾਏ, ਇਕ 35 ਸਾਲਾ ਬੀਬੀ ਮਾਡਲ ਟਾਊਨ ਗੁਰੂਹਰਸਹਾਏ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

ਇਹ ਵੀ ਪੜ੍ਹੋ : ਇਸ ਪਿੰਡ ਦੀ ਪੰਚਾਇਤ ਨੇ ਲਿਆ ਵੱਡਾ ਫ਼ੈਸਲਾ, ਪਿੰਡ ਵਾਸੀ ਨਹੀਂ ਕਰਾਉਣਗੇ ਕੋਰੋਨਾ ਟੈਸਟ

ਇਨ੍ਹਾਂ ਪਾਜ਼ੇਟਿਵ ਆਏ ਮਰੀਜ਼ਾਂ ਦਾ ਸਿਹਤ ਵਿਭਾਗ ਵਲੋਂ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਇੱਥੇ ਇਹ ਦੱਸਣਯੋਗ ਹੈ ਕਿ ਸ਼ਹਿਰ 'ਚ ਵੱਧ ਰਹੇ ਕੋਰੋਨਾ ਮਾਮਲਿਆਂ ਦਾ ਮੁੱਖ ਕਾਰਨ ਲੋਕਾਂ ਦੀ ਲਾਪਰਵਾਹੀ ਹੈ। ਸ਼ਹਿਰ ਦੇ ਲੋਕ ਬਿਨਾਂ ਵਜ੍ਹਾ ਤੋਂ ਘਰਾਂ ਤੋਂ ਬਾਹਰ ਨਿਕਲਦੇ ਹਨ ਅਤੇ ਘਰ ਤੋਂ ਬਾਹਰ ਨਿਕਲਣ ਸਮੇਂ ਆਪਣੇ ਮੂੰਹ ਤੇ ਮਾਸਕ ਵੀ ਨਹੀਂ ਲਗਾਉਂਦੇ।ਸ਼ਹਿਰ 'ਚ ਚੰਦ ਕੁ ਲੋਕ ਹੋਣਗੇ ਜੋ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਦੀਆਂ ਪਾਲਣਾ ਕਰਦੇ ਹੋਣਗੇ ਅਤੇ ਆਪਣੇ ਮੂੰਹ ਤੇ ਮਾਸਕ ਪਾ ਕੇ ਰੱਖਦੇ ਹੋਣਗੇ।ਜਿਸ ਤਰ੍ਹਾਂ ਇਲਾਕੇ ਅੰਦਰ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ।ਜਿਨ੍ਹਾਂ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਰਹੀ ਹੈ ਉਨ੍ਹਾਂ ਲੋਕਾਂ ਨੂੰ ਕਿਸੇ ਕਿਸਮ ਦੇ ਕੋਰੋਨਾ ਵਰਗੇ ਲੱਛਣ ਨਹੀਂ ਪਾਏ ਜਾ ਰਹੇ ਹਨ।ਫਿਰ ਕਿਉਂ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਰਹੀ ਹੈ।ਕਿਤੇ ਇਲਾਕੇ ਅੰਦਰ ਹਵਾ ਰਾਹੀਂ ਤਾਂ ਨਹੀਂ ਫੈਲ ਰਿਹਾ ਕੋਰੋਨਾ।ਸਿਹਤ ਵਿਭਾਗ ਅਤੇ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਹੈ।ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਨਾਮਨਾ ਖੱਟਣ ਵਾਲੀਆਂ 11 ਪ੍ਰਮੁੱਖ ਸਿੱਖ ਸਖ਼ਸ਼ੀਅਤਾਂ ਨੂੰ ਕੀਤਾ ਜਾ ਸਕਦਾ ਹੈ ਸਨਮਾਨਿਤ


Shyna

Content Editor

Related News