ਕੰਟ੍ਰੈਕਟ ਫਾਰਮਿੰਗ ਰਾਹੀਂ ਬਦਲੀ ਯੂ. ਪੀ. ਦੇ ਕਿਸਾਨਾਂ ਦੀ ਕਿਸਮਤ, ਬਣਾ ਦਿੱਤਾ ਮਾਲਾਮਾਲ

10/19/2020 10:11:08 AM

ਚੰਡੀਗੜ੍ਹ (ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੀ ਆਰਥਿਕ ਸਥਿਤੀ ਬਦਲਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੁਖਬੀਰ ਐਗਰੋ ਦੇ ਸੀ. ਐੱਮ. ਡੀ. ਜਸਬੀਰ ਆਵਲਾ ਨੂੰ ਸਨਮਾਨਿਤ ਕਰਨਗੇ। ਸੁਖਬੀਰ ਐਗਰੋ ਨੇ ਕੰਟ੍ਰੈਕਟ ਫਾਰਮਿੰਗ ਰਾਹੀਂ ਕਿਸਾਨਾਂ ਦੀ ਕਿਸਮਤ ਬਦਲ ਦਿੱਤੀ ਹੈ। ਕੰਟ੍ਰੈਕਟ ਖੇਤੀ ਕਰਵਾ ਕੇ ਨਾ ਸਿਰਫ਼ ਪੂਰਵਾਂਚਲ ਦੇ ਕਿਸਾਨਾਂ ਦੀ ਆਮਦਨ ਨੂੰ ਦੁੱਗਣੀ ਤਕ ਵਧਾ ਦਿੱਤਾ, ਸਗੋਂ ਪੂਰੇ ਸੂਬੇ ਵਿਚ ਮਿਸਾਲ ਕਾਇਮ ਕੀਤੀ ਹੈ। ਵਾਰਾਣਸੀ ਮੰਡਲ ਦੇ ਕਮਿਸ਼ਨਰ ਦੀਪਕ ਅਗਰਵਾਲ ਨੇ ਵੀ ਆਵਲਾ ਦਾ ਧੰਨਵਾਦ ਕੀਤਾ ਸੀ। ਇਹ ਗੱਲ ਜਦ ਜਦੋਂ ਪ੍ਰਧਾਨ ਨਰਿੰਦਰ ਮੋਦੀ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਪ੍ਰੋਤਸਾਹਨ ਯੋਜਨਾ ਦੇ ਤਹਿਤ ਆਵਲਾ ਨੂੰ ਸਨਮਾਨਿਤ ਕਰਨ ਦਾ ਫੈਸਲਾ ਲਿਆ।

ਪੜ੍ਹੋ ਇਹ ਵੀ ਖਬਰ - ਅਹਿਮ ਖ਼ਬਰ : ਹੁਣ ਵਿਦੇਸ਼ ‘ਚ ਫੀਸ ਭਰਨ ਵਾਲੇ ਵਿਦਿਆਰਥੀਆਂ ਨੂੰ ਦੇਣਾ ਪਵੇਗਾ 5 ਫੀਸਦੀ ਟੈਕਸ

ਚੰਦੌਲੀ ਦੇ ਹੀ 600 ਕਿਸਾਨਾਂ ਤੋਂ 800 ਕੁਇੰਟਲ ਝੋਨਾ ਖਰੀਦਿਆ
ਧਿਆਨਯੋਗ ਹੈ ਕਿ ਜਸਬੀਰ ਆਵਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਪ੍ਰਭਾਵਿਤ ਹੋਏ ਸਨ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਚੌਲ ਕਾਰੋਬਾਰ ਵਿਚ ਲੱਗੀਆਂ ਕੰਪਨੀਆਂ ਆਪਣੇ-ਆਪਣੇ ਖੇਤਰਾਂ ਦੇ ਕਿਸਾਨਾਂ ਦੀ ਤਰੱਕੀ ਦਾ ਜ਼ਰੀਆ ਬਣ ਸਕਦੀਆਂ ਹਨ ਅਤੇ ਉਨ੍ਹਾਂ ਦੀ ਕਮਾਈ ਨੂੰ ਦੁੱਗਣਾ ਕਰ ਕੇ ਆਰਥਿਕ ਸਥਿਤੀ ਨੂੰ ਬਦਲ ਸਕਦੀਆਂ ਹਨ। ਇਸ ਤੋਂ ਬਾਅਦ ਜਸਬੀਰ ਆਵਲਾ ਨੇ ਕੰਪਨੀ ਦੇ ਉੱਚ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰ ਕੇ ਇਸ ਪ੍ਰਾਜੈਕਟ ’ਤੇ ਕੰਮ ਕਰਨ ਲਈ ਕਿਹਾ। ਯੂਨਿਟ ਹੈੱਡ ਪ੍ਰਿੰਸ ਗਖਕਰ ਨੂੰ ਕਿਸਾਨਾਂ ਨੂੰ ਕਾਲੇ ਝੋਨੇ ਦੀ ਕੰਟ੍ਰੈਕਟ ਖੇਤੀ ਨੂੰ ਲੈ ਕੇ ਜਾਗਰੂਕ ਕਰਨ ਲਈ ਕਿਹਾ ਗਿਆ। ਗਾਜੀਪੁਰ ਅਤੇ ਚੰਦੌਲੀ ਸਮੇਤ ਯੂ. ਪੀ. ਦੇ ਹੋਰ ਹਿੱਸਿਆਂ ਦੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ। ਕਿਸਾਨਾਂ ਨੂੰ ਦੱਸਿਆ ਗਿਆ ਕਿ 8500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਾਲਾ ਝੋਨਾ ਖਰੀਦਿਆ ਜਾਂਦਾ ਹੈ। ਇਸ ’ਤੇ ਕਿਸਾਨਾਂ ਨੇ ਕਾਫ਼ੀ ਮਿਹਨਤ ਕੀਤੀ ਅਤੇ ਸਿਰਫ਼ ਚੰਦੌਲੀ ਤੋਂ ਹੀ 600 ਕਿਸਾਨਾਂ ਤੋਂ 800 ਕੁਇੰਟਲ ਝੋਨੇ ਦੀ ਖਰੀਦ ਕੀਤੀ ਗਈ। ਕੰਪਨੀ ਨੇ 8500 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਕਿਸਾਨਾਂ ਨੂੰ ਭੁਗਤਾਨ ਕੀਤਾ।

ਪੜ੍ਹੋ ਇਹ ਵੀ ਖਬਰ - ਇਸ ਖੇਤੀਬਾੜੀ ਯੂਨੀਵਰਸਿਟੀ ਨੂੰ ਮਿਲਣਗੀਆਂ 10% ਸੀਟਾਂ, 26 ਨੂੰ ਹੋਵੇਗੀ ਦਾਖਲਾ ਪ੍ਰੀਖਿਆ

ਪੜ੍ਹੋ ਇਹ ਵੀ ਖਬਰ - ਕੀ ਹੁੰਦੀ ਹੈ ‘ਮਰਚੈਂਟ ਨੇਵੀ’, ਜਾਣੋ ਇਸ ਦੇ ਦਾਖਲੇ ਸਬੰਧੀ ਪੂਰੀ ਜਾਣਕਾਰੀ

ਕਿਸਾਨਾਂ ਤੋਂ 8500 ਰੁਪਏ ਪ੍ਰਤੀ ਕੁਇੰਟਲ ਝੋਨਾ ਖਰੀਦ ਕੇ ਰਚਿਆ ਇਤਿਹਾਸ
ਜਸਬੀਰ ਆਵਲਾ ਨੇ ਕਿਸਾਨਾਂ ਤੋਂ 8500 ਰੁਪਏ ਪ੍ਰਤੀ ਕੁਇੰਟਲ ਕਾਲਾ ਝੋਨਾ ਖਰੀਦਣ ਦਾ ਇਤਿਹਾਸ ਰਚਿਆ ਹੈ। ਪ੍ਰੋਸੈਸਿੰਗ ਤੋਂ ਬਾਅਦ ਕਾਲਾ ਚੌਲ ਆਸਟ੍ਰੇਲੀਆ ਦੇ ਨਾਲ ਪੰਜਾਬ ਅਤੇ ਹਰਿਆਣਾ ਵੀ ਭੇਜਿਆ ਜਾਵੇਗਾ। ਧਿਆਨਯੋਗ ਹੈ ਕਿ ਸੁਖਬੀਰ ਐਗਰੋ ਹਰ ਸਾਲ ਕਿਸਾਨਾਂ ਤੋਂ ਲਗਭਗ ਇਕ ਲੱਖ ਐੱਮ. ਟੀ. ਝੋਨੇ ਦੀ ਖਰੀਦ ਕਰਦੀ ਹੈ। ਖਰੀਦੇ ਗਏ ਝੋਨੇ ਤੋਂ ਆਧੁਨਿਕ ਮਸ਼ੀਨਾਂ ਨਾਲ ਪ੍ਰੋਸੈਸਿੰਗ ਤੋਂ ਬਾਅਦ ਚੌਲ ਤਿਆਰ ਕੀਤੇ ਜਾਂਦੇ ਹਨ। ਇਹੀ ਨਹੀਂ, ਪਰਾਲੀ (ਝੋਨੇ ਦੀ ਰਹਿੰਦ-ਖੂੰਹਦ) ਨਾਲ ਕੰਪਨੀ ਬਿਜਲੀ ਤਿਆਰ ਕਰਦੀ ਹੈ, ਜਿਸ ਨੂੰ ਸਰਕਾਰ ਨੂੰ ਵੇਚਿਆ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਇਹ ਕਾਲਾ ਚੌਲ ਸ਼ੂਗਰ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਲੜਨ ਵਿਚ ਕਾਫ਼ੀ ਫਾਈਦੇਮੰਦ ਹੈ। ਨਾਲ ਹੀ ਰੋਗ ਪ੍ਰਤੀਰੋਧਕ ਸਮਰੱਥਾ ਵਿਚ ਵੀ ਵਾਧਾ ਕਰਦਾ ਹੈ।

ਪੜ੍ਹੋ ਇਹ ਵੀ ਖਬਰ - ਖੁਸ਼ਖਬਰੀ: PM ਕਿਸਾਨ ਯੋਜਨਾ ’ਚ ਹੁਣ ਕਿਸਾਨਾਂ ਦੇ ਖਾਤੇ ’ਚ 6 ਹਜ਼ਾਰ ਦੀ ਥਾਂ ਆਉਂਣਗੇ ਇਨ੍ਹੇ ਰੁਪਏ


rajwinder kaur

Content Editor

Related News