ਪਿੰਡ ਝੋਕ ਹਰੀ ਹਰ ਵਿਖੇ ਕਰਵਾਏ ਵੱਖ-ਵੱਖ ਖੇਡਾਂ ਦੇ ਮੁਕਾਬਲੇ

09/28/2020 4:07:21 PM

ਫਿਰੋਜ਼ਪੁਰ(ਹਰਚਰਨ, ਬਿੱਟੂ) ਜਿਥੇ ਪੰਜਾਬ ਅੰਦਰ ਨਸ਼ੇ ਦਾ ਰੌਲਾ ਵੱਡੇ ਪੱਧਰ ਤੇ ਪਾਇਆ ਜਾ ਰਿਹਾ ਹੈ, ਉਥੇ ਪਿੰਡ ਝੋਕ ਹਰੀ ਹਰ ਦੇ ਵਸਨੀਕ ਅੰਮ੍ਰਿਤ ਸਿੰਘ ਸੰਧੂ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਦਾ ਵੱਡਾ ਉਪਰਾਲਾ ਕੀਤਾ ਹੈ। 15 ਜੂਨ 2020 ਨੂੰ ਕੋਵਿਡ 19 ਦੌਰਾਨ ਸਿਰਫ 4 ਬੱਚਿਆਂ ਨੂੰ ਲੈ ਕੇ ਖੇਡਣ ਦਾ ਸ਼ੌਕ ਪੈਦਾ ਕੀਤਾ ਜੋ ਅੱਜ 150 ਦੇ ਕਰੀਬ ਨੌਜਵਾਨ ਬੱਚੇ ਅਤੇ ਬਜ਼ੁਰਗ ਖੇਡ ਗਰਾਊਂਡ ਨਾਲ ਜੁੜ ਕੇ ਜਿਥੇ ਆਪਣੇ ਸਰੀਰ ਨੂੰ 
ਤੰਦਰੁਸਤ ਰੱਖਦੇ ਹਨ।

ਇਨ੍ਹਾਂ ਬੱਚਿਆ ਦੇ ਸ਼ੌਕ ਨੂੰ ਵੇਖਦਿਆਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੋਸਾਇਟੀ ਦੇ ਸਹਿਯੋਗ ਸ਼ਹੀਦ ਭਗਤ ਦੇ ਜਨਮਦਿਨ ਨੂੰ ਸਮਰਪਿਤ ਝੋਕ ਹਰੀ ਹਰ ਦੇ ਸਟੇਡੀਅਮ 'ਚ ਨਾਲ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ ਜਿਸ ਦਾ ਉਦਘਾਟਨ ਜੱਥੇਦਾਰ ਮਲਕੀਤ ਸਿੰਘ ਸਰਪੰਚ ਨੇ ਕੀਤਾ ਇਸ ਮੌਕੇ ਇਨ੍ਹਾਂ ਨਾਲ ਗੁਰਬਿੰਦਰ ਸਿੰਘ, ਗੁਰਮੀਤ ਸਿੰਘ ਉਪਲ, ਗਿਆਨੀ ਬਲਵਿੰਦਰ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ ਇਸ ਮੌਕੇ ਅੰਡਰ 8 ਸਾਲਾਂ ਦੇ ਦੌੜ ਦੇ ਮੁਕਾਬਲੇ 'ਚ ਕਰਨਬੀਰ ਸਿੰਘ ਅਤੇ ਸਰਤਾਜ ਸਿੰਘ ਨੇ ਪਹਿਲਾਂ ਸਥਾਨ ਹਾਸਲ ਕੀਤਾ, ਯੁਵਰਾਜ ਸਿੰਘ ਅਤੇ ਨਵਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ ਜਦੋਂਕਿ ਸਹਿਜਪੀ੍ਰਤ ਸਿੰਘ, ਹਰਕੀਰਤ ਸਿੰਘ ਨੇ ਤੀਜੇ ਸਥਾਨ ਤੇ ਰਹੇ। ਅੰਡਰ 12 'ਚ 100 ਮੀਟਰ ਦੌੜ 'ਚ ਸਰਗੁਣ ਕੌਰ, ਗੁਰਮਨ ਸਿੰਘ, ਕ੍ਰਿਸ਼ ਨੇ ਪਹਿਲਾਂ ਸਥਾਨ ਹਾਸਲ ਕੀਤਾ। ਜਸ਼ਪੀ੍ਰਤ ਸਿੰਘ, ਨਿਖਲ, ਜਿਗਰ ਨੇ ਦੂਜਾ ਸਥਾਨ ਹਾਸਲ ਕੀਤਾ ਜਦੋਂ ਏਕਮਪੀ੍ਰਤ ਸਿੰਘ, ਏਕਮਦੀਪ ਸਿੰਘ, ਖੁਸ਼ਮਨ ਕੌਰ, ਅਭੀਜੋਤ, ਅਰਸ਼ਪੀ੍ਰਤ ਨੇ ਤੀਜਾ ਸਥਾਨ ਹਾਸਲ ਕੀਤਾ, ਭਾਰੇ ਵਰਗ 100 ਮੀਟਰ ਦੌੜ 'ਚ ਕਮਲਵੀਰ ਕੌਰ, ਜਸਨੂਰ ਸਿੰਘ ਮੂਮਾਰਾ, ਮਨਜਿੰਦਰ ਸਿੰਘ, ਜਸਨੂਰ ਸਿੰਘ ਝੋਕ, ਨੇ ਪਹਿਲਾਂ ਸਥਾਨ ਹਾਸਲ ਕੀਤਾ, ਏਕਮ ਬਾਠ, ਮਹਿਕਦੀਪ ਸਿੰਘ, ਮਨਮੀਤ ਰਾਣਾ, ਸੁਖਜੀਵਨ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ ਰੋਮਨਪੀ੍ਰਤ ਕੌਰ ਮੁਮਾਰਾ, ਸਹਿਬਾਜ ਸਿੰਘ, ਈਸ਼ਾਂਤ ਸ਼ਰਮਾ, ਅੰਮ੍ਰਿਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 16 ਸਾਲਾਂ 200 ਮੀਟਰ 'ਚ ਜਸਕਰਨ ਸਿੰਘ, ਜਸਕੀਰਤ ਸਿੰਘ, ਗੁਰਵੀਰ ਸਿੰਘ, ਨੇ ਪਹਿਲਾਂ ਸਥਾਨ ਹਾਸਲ ਕੀਤਾ।


Aarti dhillon

Content Editor

Related News