ਟੀਕਾਕਰਣ ਨਾਲ ਸਬੰਧਿਤ ਗਲਤ ਅਫ਼ਵਾਹਾਂ ਤੋਂ ਦੂਰ ਰਹਿਣ ਜ਼ਿਲਾ ਨਿਵਾਸੀ : ਸਿਵਲ ਸਰਜਨ
Wednesday, Jun 06, 2018 - 03:31 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਸੁਖਪਾਲ ਢਿੱਲੋਂ, ਦਰਦੀ) - ਪੰਜਾਬ ਨੂੰ 2020 ਤੱਕ ਮੀਜ਼ਲ-ਰੂਬੇਲਾ ਤੋਂ ਮੁਕਤ ਕਰਨ ਲਈ ਸਿਵਲ ਸਰਜਨ ਡਾ. ਸੁਖਪਾਲ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ 'ਤੇ ਡਾ. ਜਾਗ੍ਰਿਤੀ ਚੰਦਰ ਜ਼ਿਲਾ ਟੀਕਾਕਰਣ ਅਫ਼ਸਰ ਦੀ ਯੋਗ ਅਗਵਾਈ ਹੇਠ ਮੁਕਤਸਰ ਦੇ ਅਰਬਨ ਏਰੀਏ 'ਚ ਐੱਮ. ਆਰ. ਵੈਕਸੀਨੇਸ਼ਨ ਦੇ ਟੀਚੇ ਨੂੰ ਪੂਰਾ ਕਰਨ ਲਈ ਵੱਖ-ਵੱਖ ਥਾਵਾਂ 'ਤੇ ਜਾਗਰੂਕਤਾ ਕੈਂਪ, ਟੀਕਾਕਰਣ ਕੈਂਪ ਅਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਇਸ ਲੜੀ ਦੇ ਤਹਿਤ ਸਥਾਨਕ ਗੋਨਿਆਣਾ ਰੋਡ ਸਥਿਤ ਗਲੀ ਨੰ: 17 ਦੇ ਸਮੂਹ ਨਿਵਾਸੀਆਂ ਨੂੰ ਇਕੱਠਾ ਕਰਕੇ ਸ਼ਾਮ ਸਮੇਂ ਨੁੱਕੜ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਐੱਮ. ਆਰ. ਕੋਆਰਡੀਨੇਟਰ ਭਗਵਾਨ ਦਾਸ, ਵਿਨੋਦ ਖੁਰਾਣਾ, ਸੁਖਬੀਰ ਕੌਰ ਅਤੇ ਸਰਬਜੀਤ ਕੌਰ ਆਸ਼ਾ ਵਰਕਰ ਵੱਲੋਂ ਸਮੂਹ ਇਕੱਠ ਨੂੰ ਮੀਜ਼ਲ-ਰੂਬੇਲਾ ਵਰਗੀ ਭਿਆਨਕ ਬਿਮਾਰੀ ਦੇ ਫੈਲਣ ਦੇ ਕਾਰਨ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਟੀਮ ਨੇ ਸਮੂਹ ਇਕੱਠ ਨੂੰ ਐੱਮ. ਆਰ. ਟੀਕਾਕਰਣ ਨਾਲ ਸਬੰਧਿਤ ਸਮਾਜ 'ਚ ਚੱਲ ਰਹੀਆਂ ਗਲਤ ਧਾਰਨਾਵਾਂ, ਗਲਤ ਫਹਿਮੀਆਂ, ਗਲਤ ਸੰਦੇਸ਼, ਗਲਤ ਵੀਡੀਓ ਅਤੇ ਅਫ਼ਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਪਣੇ 9 ਮਹੀਨੇ ਤੋਂ ਲੈ ਕੇ 15 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਐੱਮ.ਆਰ. ਟੀਕਾਕਰਣ ਕੈਂਪਾਂ 'ਤੇ ਲਿਆ ਕੇ 2 ਭਿਆਨਕ ਬਿਮਾਰੀਆਂ ਦੇ ਬਚਾਓ ਲਈ ਟੀਕਾ ਲਗਵਾਉਣ ਦੀ ਬੇਨਤੀ ਕੀਤੀ। ਇਸ ਮੌਕੇ ਹਰਦੇਵ ਸਿੰਘ, ਸੁਖਦੇਵ ਸਿੰਘ, ਪ੍ਰਭਦਿਆਲ, ਤਰਸੇਮ ਕੁਮਾਰ, ਸੰਤੋਖ ਸਿੰਘ ਤੋਂ ਇਲਾਵਾ ਮੁਹੱਲਾ ਨਿਵਾਸੀ ਹਾਜ਼ਰ ਸਨ।