ਸਿਵਲ ਹਸਪਤਾਲ ਨੇੜੇ ਜੂਆ ਖੇਡਦੇ 4 ਵਿਅਕਤੀ ਗ੍ਰਿਫਤਾਰ

Sunday, Feb 23, 2020 - 04:53 PM (IST)

ਸਿਵਲ ਹਸਪਤਾਲ ਨੇੜੇ ਜੂਆ ਖੇਡਦੇ 4 ਵਿਅਕਤੀ ਗ੍ਰਿਫਤਾਰ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) – ਸੰਗਰੂਰ ਦੀ ਪੁਲਸ ਨੇ ਸਿਵਲ ਹਸਪਤਾਲ ਨੇੜੇ ਜੂਆ ਖੇਡ ਰਹੇ 4 ਵਿਅਕਤੀਆਂ ਨੂੰ 10 ਹਜ਼ਾਰ 50 ਰੁਪਏ ਦੇ ਕਰੰਸੀ ਨੋਟ ਸਣੇ ਗ੍ਰਿਫਤਾਰ ਕੀਤਾ ਹੈ। ਥਾਣਾ ਸਿਟੀ ਸੰਗਰੂਰ ਦੇ ਪੁਲਸ ਅਧਿਕਾਰੀ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਸ਼ਤ ਦੌਰਾਨ ਜਦੋਂ ਪੁਲਸ ਪਾਰਟੀ ਬੱਤੀਆਂ ਵਾਲਾ ਚੌਂਕ ਬੱਸ ਸਟੈਂਡ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਨਿਰਮਲ ਸਿੰਘ, ਰਾਜੂ ਸਿੰਘ, ਪ੍ਰਵੀਨ ਕੁਮਾਰ ਅਤੇ ਸੋਨੂੰ ਸਿਵਲ ਹਸਪਤਾਲ ਸੰਗਰੂਰ ਦੀ ਕੰਧ ਦੇ ਬਾਹਰ ਬਣਾਏ ਆਰਜੀ ਕਮਰੇ ’ਚ ਬੈਠੇ ਹੋਏ ਹਨ। ਉਕਤ ਲੋਕ ਉਥੇ ਸ਼ਰੇਆਮ ਤਾਸ਼ ਦੇ ਪੱਤਿਆਂ 'ਤੇ ਪੈਸੇ ਲਗਾ ਕੇ ਜੂਆ ਖੇਡ ਰਹੇ ਹਨ, ਜਿਸ ਦੇ ਆਧਾਰ 'ਤੇ ਰੇਡ ਕਰਕੇ ਉਨ੍ਹਾਂ ਉਕਤ ਚਾਰੇ ਵਿਅਕਤੀਆਂ ਨੂੰ ਕਾਬੂ ਕਰ ਲਿਆ। ਉਕਤ ਲੋਕਾਂ ਤੋਂ 10 ਹਜ਼ਾਰ 50 ਰੁਪਏ ਦੇ ਕਰੰਸੀ ਨੋਟ ਅਤੇ 52 ਪੱਤੇ ਤਾਸ਼ ਦੇ ਬਰਾਮਦ ਹੋਏ।


author

rajwinder kaur

Content Editor

Related News