ਪੈਸਿਆਂ ਦੇ ਲੈਣ ਦੇਣ ਦੀ ਰੰਜਿਸ਼ ''ਚ ਵਿਅਕਤੀ ਦੀ ਕੁੱਟਮਾਰ ਕਰਨ ਦਾ ਦੋਸ਼, ਤਿੰਨ ਖਿਲਾਫ਼ ਪਰਚਾ

07/25/2020 2:37:50 PM

ਭਵਾਨੀਗੜ੍ਹ (ਵਿਕਾਸ, ਸੰਜੀਵ) : ਪੈਸਿਆ ਦੇ ਲੈਣ ਦੇਣ ਨੂੰ ਲੈ ਕੇ ਚੱਲੀ ਆ ਰਹੀ ਰੰਜਿਸ਼ 'ਚ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਪੁਲਸ ਨੇ ਪਿਓ-ਪੁੱਤ ਸਮੇਤ ਟਰੱਕ ਡਰਾਇਵਰ ਖਿਲਾਫ਼ ਪਰਚਾ ਦਰਜ ਕੀਤਾ ਹੈ। ਦਰਜ ਮਾਮਲੇ ਅਨੁਸਾਰ ਜੀਓਜੀ 'ਚ ਕੰਮ ਕਰਦੇ ਅਵਤਾਰ ਸਿੰਘ ਵਾਸੀ ਅਾਲੋਅਰਖ ਨੇ ਪੁਲਸ ਨੂੰ ਦੱਸਿਆ ਕਿ ਉਸਦੇ ਦਾਦੇ ਵਰਿਆਮ ਸਿੰਘ ਨੇ ਪਿੰਡ ਦੇ ਨਿਰਭੈ ਸਿੰਘ ਤੋਂ 85 ਹਜ਼ਾਰ ਰੁਪਏ ਲੈਣੇ ਸਨ। ਜਿਸ ਤੋਂ ਉਕਤ ਵਿਅਕਤੀ ਮੁਕਰ ਗਿਆ। ਬੀਤੇ ਦਿਨ ਉਹ ਜਦੋਂ ਅਪਣੇ ਮੋਟਰਸਾਇਕਲ 'ਤੇ ਨਰੇਗਾ ਵਰਕਰਾਂ ਦੀ ਹਾਜ਼ਰੀ ਚੈੱਕ ਕਰਨ ਗਿਆ ਸੀ ਤਾਂ ਇਸ ਦੌਰਾਨ ਪਿਛੋਂ ਆ ਕੇ ਚਮਕੌਰ ਸਿੰਘ ਨੇ ਉਸਨੂੰ ਗਲਾਮੇ ਤੋਂ ਫੜ ਕੇ ਮੋਟਰਸਾਇਕਲ ਤੋਂ ਹੇਠਾਂ ਸੁੱਟ ਲਿਆ। ਅਵਤਾਰ ਸਿੰਘ ਨੇ ਦੱਸਿਆ ਕਿ ਰੇਹੜੇ 'ਚ ਪਈ ਕਹੀ ਚੁੱਕ ਕੇ ਚਮਕੌਰ ਸਿੰਘ ਨੇ ਉਸ ਦੇ ਸਿਰ 'ਚ ਦੇ ਮਾਰੀ ਤੇ ਉਕਤ ਨਿਰਭੈ ਸਿੰਘ ਨੇ ਕਿਹਾ ਕਿ ਪੈਸੇ ਲੈਣ ਸਬੰਧੀ ਉਸਨੇ ਸਾਡੇ ਪ੍ਰਧਾਨ ਕੋਲ ਬੇਇੱਜਤੀ ਕੀਤੀ ਹੈ। ਮੁਦੱਈ ਨੇ ਬਿਆਨਾ 'ਚ ਦੋਸ਼ ਲਗਾਇਆ ਕਿ ਇਸੇ ਰੰਜਿਸ਼ ਕਾਰਣ ਉਕਤ ਵਿਅਕਤੀਆਂ ਨੇ ਉਸਦੀ ਕੁੱਟਮਾਰ ਕੀਤੀ। ਪੁਲਸ ਨੇ ਮੁਦੱਈ ਦੇ ਬਿਆਨਾਂ ਦੇ ਆਧਾਰ 'ਤੇ ਚਮਕੌਰ ਸਿੰਘ ਅਤੇ ਉਸਦੇ ਪਿਤਾ ਨਿਰਭੈ ਸਿੰਘ ਸਮੇਤ ਮਾਮਲੇ 'ਚ ਇੱਕ ਨਾਮਾਲੂਮ ਟਰੱਕ ਚਾਲਕ ਨੂੰ ਵੀ ਨਾਮਜਦ ਕਰਕੇ ਥਾਣਾ ਭਵਾਨੀਗੜ੍ਹ ਵਿਖੇ ਮੁਕੱਦਮਾ ਦਰਜ ਕੀਤਾ।


Harinder Kaur

Content Editor

Related News