ਖਤਰਨਾਕ ਢੰਗ ਨਾਲ ਡਿਵਾਈਡਰ ਦੇ ਉੱਪਰੋਂ ਬੱਸਾਂ ਕੱਢਣ ਵਾਲੇ 2 ਚਾਲਕਾਂ ਦੇ ਚਲਾਨ
Saturday, Aug 24, 2024 - 05:27 AM (IST)
ਲੁਧਿਆਣਾ (ਸੰਨੀ) - ਬੱਸ ਅੱਡਾ ਰੋਡ ’ਤੇ ਖਤਰਨਾਕ ਢੰਗ ਨਾਲ ਪੁਲ ਦੇ ਡਿਵਾਈਡਰ ਦੇ ਉੱਪਰੋਂ ਬੱਸਾਂ ਕੱਢਣ ਵਾਲੇ 2 ਚਾਲਕਾਂ ਦੇ ਟ੍ਰੈਫਿਕ ਪੁਲਸ ਵੱਲੋਂ ਚਲਾਨ ਕੀਤੇ ਗਏ ਹਨ। ਇਸ ਸਬੰਧੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਟ੍ਰੈਫਿਕ ਪੁਲਸ ਵੱਲੋਂ ਐਕਸ਼ਨ ਲਿਆ ਗਿਆ ਹੈ। ਇਨ੍ਹਾਂ ’ਚੋਂ ਇਕ ਬੱਸ ਪ੍ਰਾਈਵੇਟ ਕੰਪਨੀ ਦੀ ਅਤੇ ਦੂਜੀ ਪੀ. ਆਰ. ਟੀ. ਸੀ. ਦੀ ਹੈ।
ਬੱਸ ਅੱਡਾ ਪੁਲ ਦੇ ਉੱਪਰ ਬੱਸ ਚਾਲਕ ਇਕ-ਦੂਜੇ ਤੋਂ ਪਹਿਲਾਂ ਨਿਕਲਣ ਜਾਂ ਆਪਣਾ ਸਮਾਂ ਬਚਾਉਣ ਲਈ ਡਿਵਾਈਡਰ ਦੇ ਉੱਪਰੋਂ ਬੱਸਾਂ ਕੱਢ ਕੇ ਲਿਜਾ ਰਹੇ ਸਨ। ਏ. ਐੱਸ. ਆਈ. ਸ਼ਿੰਗਾਰਾ ਸਿੰਘ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਨਿਯਮਾਂ ਦੇ ਉਲਟ ਜਾ ਕੇ ਆਪਣੇ ਵਾਹਨ ਚਲਾਏ ਤਾਂ ਟ੍ਰੈਫਿਕ ਪੁਲਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।