ਫਿਰੋਜ਼ਪੁਰ: ਕੇਂਦਰੀ ਜੇਲ 'ਚ ਹਵਾਲਾਤੀਆਂ ਤੋਂ ਮਿਲੇ ਮੋਬਾਇਲ ਫੋਨ ਤੇ ਨਸ਼ੀਲਾ ਪਦਾਰਥ

01/18/2020 11:03:06 AM

ਫਿਰੋਜ਼ਪੁਰ (ਸੰਨੀ): ਪਿਛਲੇ ਕੁਝ ਦਿਨਾਂ ਤੋਂ ਜੇਲਾਂ 'ਚੋਂ ਲਗਾਤਾਰ ਕੈਦੀਆਂ ਕੋਲੋਂ ਮੋਬਾਇਲ ਫੋਨ ਮਿਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ । ਜਾਣਕਾਰੀ ਮੁਤਾਬਕ ਜੇਲਾਂ 'ਚੋਂ ਇਸ ਤਰ੍ਹਾਂ ਮੋਬਾਇਲ ਫੋਨਾਂ ਦਾ ਮਿਲਣਾ ਜੇਲ ਪ੍ਰਸ਼ਾਸਨ ਤੇ ਵੀ ਕਈ ਸਵਾਲ ਚੁੱਕਦਾ ਹੈ। ਬੀਤੀ ਰਾਤ ਅਜਿਹਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਫਿਰੋਜ਼ਪੁਰ ਜੇਲ 'ਚੋਂ ਚੈਕਿੰਗ ਦੌਰਾਨ 4 ਕੈਦੀਆ ਕੋਲੋਂ 2 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਇਸ ਵਾਰ ਜੇਲ ਅੰਦਰ ਇਕ ਹੋਰ ਹੈਰਾਨ ਕਰ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਜੇਲ ਅੰਦਰ ਕੈਦੀ ਨੂੰ ਮਿਲਣ ਆਏ ਉਸ ਦੇ ਰਿਸ਼ਤੇਦਾਰ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆ ਗਈਆ । ਪੁਲਸ ਨੇ ਫਿਲਹਾਲ ਉਸ ਨੂੰ ਹਿਰਾਸਤ 'ਚ ਲੈ ਕੇ ਕੇਸ ਦਰਜ ਕਰ ਲਿਆ ਹੈ।  

ਪਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਪੁਲਸ ਦੀ ਜਾਣਕਾਰੀ ਤੋਂ ਬਗੈਰ ਕੈਦੀਆਂ ਕੋਲ ਇਹ ਮੋਬਾਇਲ ਫੋਨ ਕਿਵੇ ਪਹੁੰਚਦੇ ਹਨ? ਜੇਲ ਪ੍ਰਸ਼ਾਸਨ ਇਸ ਵੇਲੇ ਸਵਾਲਾਂ 'ਚ ਘਿਰਿਆ ਨਜ਼ਰ ਆ ਰਿਹਾ ਹੈ ।


Shyna

Content Editor

Related News