20 ਦਸੰਬਰ ਨੂੰ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਪਿੰਡ-ਪਿੰਡ ਦਿੱਤੀਆਂ ਜਾਣਗੀਆਂ ਸ਼ਰਧਾਂਜਲੀਆਂ

12/18/2020 10:37:16 AM

ਭਵਾਨੀਗੜ੍ਹ (ਕਾਂਸਲ): ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਵਿਰੁੱਧ ਚੱਲਦੇ ਮੋਰਚਿਆਂ ਦੌਰਾਨ ਸ਼ਹੀਦ ਹੋਏ ਕਿਸਾਨ ਮਜ਼ਦੂਰ ਯੋਧਿਆਂ ਨੂੰ ਸ਼ਰਧਾਂਜਲੀਆਂ ਦੇਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਵੀ 20 ਦਸੰਬਰ ਨੂੰ ਪਿੰਡ-ਪਿੰਡ ਸ਼ਰਧਾਂਜਲੀ ਸਮਾਗਮ ਕੀਤੇ ਜਾਣਗੇ।ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਜਾਰੀ ਕੀਤੇ ਬਿਆਨ ਰਾਹੀਂ ਦੱਸਿਆ ਕਿ ਇਸ ਦਿਨ ਕਿਸਾਨ ਮਜ਼ਦੂਰ ਹਿੱਤਾਂ ਲਈ ਜਾਨਾਂ ਦੇਣ ਵਾਲੇ ਇਨ੍ਹਾਂ ਯੋਧਿਆਂ ਨੂੰ ਸ਼ਰਧਾਂਜਲੀਆਂ ਭੇਂਟ ਕਰਕੇ ਇਸ ਘੋਲ਼ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ ਲਿਆ ਜਾਵੇਗਾ।

ਇਹ ਵੀ ਪੜ੍ਹੋ: ਸੰਤ ਰਾਮ ਸਿੰਘ ਜੀ ਦੀ ਘਟਨਾ 'ਤੇ ਬੋਲੇ ਜਥੇਦਾਰ ਹਰਪ੍ਰੀਤ ਸਿੰਘ, ਕੇਂਦਰ ਸਰਕਾਰ ਨੂੰ ਦਿੱਤੀ ਇਹ ਨਸੀਹਤ

ਉਨ੍ਹਾਂ ਦੱਸਿਆ ਕਿ ਪੰਜੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ, ਸਾਰੇ ਦੇਸ਼ ’ਚ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਦਾ ਕਾਨੂੰਨ ਬਨਾਉਣ ਅਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਕੇ ਕਾਨੂੰਨੀ ਦਰਜ਼ਾ ਦੁਆਉਣ ਵਰਗੀਆਂ ਮੰਗਾਂ ਨੂੰ ਲੈ ਕੇ ਦਿੱਲੀ ’ਚ ਚੱਲ ਰਹੇ ਮੋਰਚੇ ਦੀ ਮਜ਼ਬੂਤੀ ਤੇ ਵਿਸ਼ਾਲਤਾ ਲਈ ਪੰਜਾਬ ਅੰਦਰ ਜ਼ੋਰਦਾਰ ਮੁਹਿੰਮ ਚਲਾਉਣ ਦੀ ਵਿਉਂਤਬੰਦੀ ਉਲੀਕਣ ਲਈ 19 ਦਸੰਬਰ ਨੂੰ  ਯੂਨੀਅਨ ਦੇ ਸਰਗਰਮ ਆਗੂਆਂ ਦੀ ਸੂਬਾ ਪੱਧਰੀ ਮੀਟਿੰਗ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਅੱਜ 79ਵੇਂ ਦਿਨ ਵੀ ਜਾਰੀ ਰਹੇ, ਜਿਨ੍ਹਾਂ ’ਚ ਕਿਸਾਨਾਂ ਮਜ਼ਦੂਰਾਂ, ਨੌਜਵਾਨਾਂ ਤੇ ਬੀਬੀਆਂ ਵਲੋਂ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ ਗਈ।ਇਨ੍ਹਾਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਆਖਿਆ ਕਿ ਮੋਦੀ ਹਕੂਮਤ ਮੌਜੂਦਾ ਘੋਲ਼ ਨੂੰ ਲਮਕਾਉਣ ਰਾਹੀਂ ਕਿਸਾਨਾਂ ਨੂੰ ਹੰਭਾਉਣ ਥਕਾਉਣ ਦਾ ਭਰਮ ਪਾਲ ਰਹੀ ਹੈ। ਪਰ ਜਿਉਂ-ਜਿਉਂ ਇਹ ਘੋਲ ਲੰਮਾਂ ਹੋਏਗਾ ਤਿਉਂ-ਤਿਉਂ ਇਸਦਾ ਘੇਰਾ ਵਿਸ਼ਾਲ ਹੁੰਦਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਹਕੂਮਤ ਫਰਜ਼ੀ ਕਿਸਾਨ ਜਥੇਬੰਦੀਆਂ ਖੜ੍ਹੀਆਂ ਕਰਕੇ ਆਪਣੇ ਝੋਲੀ-ਚੁੱਕਾਂ ਰਾਹੀਂ ਇਨ੍ਹਾਂ ਕਾਨੂੰਨਾਂ ਦੇ ਕਿਸਾਨ ਪੱਖੀ ਹੋਣ ਦਾ ਝੂਠਾ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੀ ਹੈ, ਜਿਸ ’ਚ ਉਹ ਕਦੇ ਵੀ ਸਫ਼ਲ ਨਹੀਂ ਹੋਵੇਗੀ।ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਭਾਜਪਾ ਹਕੂਮਤ ਆਪਣੇ  ਜ਼ਰਖਰੀਦ ਮੀਡੀਏ ਰਾਹੀਂ ਕਿਸਾਨ ਘੋਲ਼ ਨੂੰ ਬਦਨਾਮ ਕਰਨ ਵਰਗੇ ਕੋਝੇ ਹਥਕੰਡੇ ਵੀ ਅਪਣਾ ਰਹੀ ਹੈ।ਇਨ੍ਹਾਂ ਇਕੱਠਾਂ ਨੂੰ ਰਾਮ ਸਿੰਘ ਭੈਣੀ ਬਾਘਾ, ਜਗਤਾਰ ਸਿੰਘ ਕਾਲਾਝਾੜ,ਗੁਰਮੀਤ ਸਿੰਘ ਕਿਸ਼ਨਪੁਰਾ, ਦਰਸ਼ਨ ਸਿੰਘ ਮਾਈਸਰਖਾਨਾ,ਸੁਖਵਿੰਦਰ ਸਿੰਘ ਬਰਨ ਤੇ ਪਰਮਜੀਤ ਕੌਰ ਕੋਟੜਾ ਕੌੜਾ ਸਮੇਤ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। 


Shyna

Content Editor

Related News