ਸੀ.ਬੀ.ਆਈ. ਵੱਲੋ ਢੁੱਡੀਕੇ ਵਿਖੇ ਸਥਿਤ ਐੱਫ.ਸੀ.ਆਈ. ਦੇ ਗੋਦਾਮ ’ਤੇ ਛਾਪੇਮਾਰੀ

01/29/2021 6:20:23 PM

ਅਜੀਤਵਾਲ (ਰੱਤੀ ਕੋਕਰੀ): ਕੇਂਦਰੀ ਜਾਂਚ ਬਿਉਰੋ (ਸੀ.ਬੀ.ਆਈ.) ਨੇ ਮੋਗਾ ਦੇ ਪਿੰਡ ਢੁੱਡੀਕੇ ਵਿਖੇ ਸਥਿਤ ਐੱਫ.ਸੀ.ਆਈ. ਦੇ ਚੌਲ ਸਟੋਰ ਗੋਦਾਮ ਤੇ ਛਾਪਾ ਮਾਰਿਆ। ਸੂਤਰਾਂ ਅਨੁਸਾਰ ਕੇਂਦਰੀ ਜਾਂਚ ਬਿਉਰੋ ਕੱਲ੍ਹ ਦੇਰ ਰਾਤ ਤੋ ਗੋਦਾਮਾਂ ਦੀ ਪੜਤਾਲ ਕਰਕੇ ਨਮੂਨੇ ਇਕੱਠੇ ਕਰ ਰਹੀ ਹੈ।

ਖ਼ਬਰ ਲਿਖੇ ਜਾਣ ਤੱਕ ਸੀ.ਆਰ.ਪੀ.ਐੱਫ ਦੇ ਜਵਾਨਾਂ ਦੇ ਨਾਲ ਕੇਂਦਰੀ ਏਜੰਸੀ ਐਫ.ਸੀ.ਆਈ. ਦੇ ਗੋਦਾਮਾਂ ਦੀ ਜਾਂਚ ਕਰ ਰਹੀ ਸੀ।ਇਹ ਪਤਾ ਲੱਗਿਆ ਹੈ ਕਿ ਟੀਮ ਵਲੋਂ ਸਾਲ 2019-20 ਅਤੇ 2020-21 ਦੇ ਸਟਾਕਾਂ ਵਿਚੋਂ ਚੌਲਾਂ ਦੇ ਨਮੂਨੇ ਇਕੱਠੇ ਕੀਤੇ ਜਾ ਰਹੇ ਹਨ।ਜਦਕਿ ਦੂਸਰੇ ਪਾਸੇ ਆਮ ਲੋਕ ਤੇ ਕਿਸਾਨ ਇਨ੍ਹਾਂ ਛਾਪਿਆਂ ਨੂੰ ਕਿਸਾਨ ਅੰਦੋਲਨ ਨਾਲ ਜੋੜ ਰਹੇ ਹਨ।ਜਦ ਇਸ ਸਬੰਧੀ ਪੱਤਰਕਾਰਾਂ ਦੀ ਟੀਮ ਉਕਤ ਗੋਦਾਮਾਂ ’ਚ ਜਾਣਕਾਰੀ ਇਕੱਤਰ ਕਰਨ ਪੁੱਜੀ ਤਾਂ ਗੇਟ ਤੇ ਖੜ੍ਹੇ ਜਾਵਨਾਂ ਨੇ ਕਿਹਾ ਕਿ ਟੀਮ ਵਲੋਂ ਪੱਤਰਕਾਰਾਂ ਨੂੰ ਮਿਲਣ ਤੋ ਮਨ੍ਹਾ ਕੀਤਾ ਗਿਆ ਹੈ।ਦੱਸ ਦਈਏ ਕਿ ਇਸ ਛਾਪੇਮਾਰੀ ਸਬੰਧੀ ਥਾਣਾ ਅਜੀਤਵਾਲ ਦੀ ਵੀ ਪੁਲਸ ਨੂੰ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ।


Shyna

Content Editor

Related News