ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ’ਤੇ ਨਹੀਂ ਜਮ੍ਹਾ ਕਰਵਾਇਆ ਕੈਸ਼, ਵਿਭਾਗ ਨੇ ਲਿਆ ਸਖ਼ਤ ਐਕਸ਼ਨ
Friday, Sep 13, 2024 - 03:04 AM (IST)
ਫਿਰੋਜ਼ਪੁਰ (ਜ.ਬ.)- ਫਿਰੋਜ਼ਪੁਰ ਮੰਡਲ ਅਧੀਨ ਪੈਂਦੇ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਤੋਂ ਕਰੀਬ 13 ਦਿਨਾਂ ਤੱਕ ਜਨਤਾ ਜਨਾਰਦਨ ਦੇ ਟਿਕਟ ਬੁਕਿੰਗ ਕਾਊਂਟਰ ਤੋਂ ਕੀਤੀ ਕਮਾਈ ਦਾ ਪੈਸਾ ਸਰਕਾਰੀ ਖਜ਼ਾਨੇ ’ਚ ਜਮ੍ਹਾ ਨਹੀਂ ਕਰਵਾਇਆ ਗਿਆ, ਜਿਸ ਕਾਰਨ ਮਾਮਲਾ ਰੇਲਵੇ ਵਿਜੀਲੈਂਸ ਕੋਲ ਪਹੁੰਚ ਗਿਆ।
ਜਾਣਕਾਰੀ ਮੁਤਾਬਕ ਸੁਲਤਾਨਪੁਰ ਲੋਧੀ ਸਟੇਸ਼ਨ ’ਚ ਬੁਕਿੰਗ ਕਾਊਂਟਰ ਦਾ ਪੈਸਾ 25 ਅਗਸਤ ਤੋਂ 6 ਸਤੰਬਰ ਤੱਕ ਸਰਕਾਰੀ ਖਜ਼ਾਨੇ ’ਚ ਜਮ੍ਹਾ ਨਹੀਂ ਕਰਵਾਇਆ ਗਿਆ। ਇਸ ਧਨਰਾਸ਼ੀ ਦਾ ਅੰਕੜਾ 6,45,180 ਰੁਪਏ ਬੈਠਦਾ ਹੈ। ਫਿਰੋਜ਼ਪੁਰ ਰੇਲ ਮੰਡਲ ਦੀ ਵਣਜ ਸ਼ਾਖਾ ਨੇ ਮਾਮਲੇ ’ਚ ਕਰਮਚਾਰੀ ਇੰਦੂ ਕੁਮਾਰ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਦੀ ਪੁਸ਼ਟੀ ਫਿਰੋਜ਼ਪੁਰ ਰੇਲ ਮੰਡਲ ਦੇ ਸੀਨੀਅਰ ਡੀ.ਸੀ.ਐੱਮ. ਪਰਮਦੀਪ ਸੈਨੀ ਵੱਲੋਂ ਵੀ ਕੀਤੀ ਗਈ ਹੈ।
ਇਹ ਵੀ ਪੜ੍ਹੋ- ਨੇਕ ਦਿਲ 'ਚੋਰ' ਦਾ ਅਜਿਹਾ ਕੰਮ, ਜਿਸ ਨੂੰ ਦੇਖ ਕੇ ਲੋਕਾਂ ਨੇ ਕਿਹਾ- 'ਇਨਸਾਨੀਅਤ ਅਜੇ ਜ਼ਿੰਦਾ ਹੈ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e