ਨੌਜਵਾਨ ਲੜਕੀ ਦੀ ਲਾਸ਼ ਬਰਾਮਦ ਹੋਣ ’ਤੇ ਮੁਕੱਦਮਾ ਦਰਜ
Saturday, Jan 13, 2024 - 07:23 PM (IST)
ਫ਼ਰੀਦਕੋਟ-ਬੀਤੇ ਦਿਨੀ ਸਰਹੰਦ ਫੀਡਰ ਨਹਿਰ ’ਚੋਂ ਲਾਗਲੇ ਪਿੰਡ ਫਿੱਡੇ ਕਲਾਂ ਤੋਂ ਇਕ ਨੌਜਵਾਨ ਲੜਕੀ ਦੀ ਲਾਸ਼ ਬਰਾਮਦ ਹੋਣ ਦੇ ਮਾਮਲੇ ’ਚ ਸਥਾਨਕ ਥਾਣਾ ਸਿਟੀ ਵਿਖੇ ਮ੍ਰਿਤਕ ਲੜਕੀ ਦੀ ਮਾਂ ਦਰੋਪਤੀ ਦੇਵੀ ਵਾਸੀ ਮੁਹੱਲਾ ਮਾਹੀਖਾਨਾਂ ਦੇ ਬਿਆਨਾਂ ’ਤੇ ਸਥਾਨਕ ਬਾਜੀਗਰ ਬਸਤੀ ਨਿਵਾਸੀ ਦਿਲਪ੍ਰੀਤ ਸਿੰਘ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਬਿਆਨਕਰਤਾ ਨੇ ਦੱਸਿਆ ਕਿ ਉਸਦੀ ਲੜਕੀ ਨੇਹਾ (21) ਆਈਲੈਟਸ ਸੈਂਟਰ ਫ਼ਰੀਦਕੋਟ ਵਿਖੇ ਨੌਕਰੀ ਕਰਦੀ ਸੀ ਅਤੇ ਉਹ ਜਦ ਬੀਤੀ 11 ਜਨਵਰੀ ਨੂੰ ਸਵੇਰੇ 8:30 ਵਜੇ ਕੰਮ ’ਤੇ ਗਈ ਤਾਂ 11 ਵਜੇ ਉਸਦੇ ਲੜਕੇ ਰਾਹੁਲ ਨੂੰ ਸਹਾਇਕ ਥਾਣੇਦਾਰ ਸਵਰਨ ਸਿੰਘ ਦਾ ਫੋਨ ਆਇਆ ਕਿ ਉਸਨੂੰ ਨਹਿਰ ਕਿਨਾਰਿਓਂ ਕੁਝ ਸਾਮਾਨ ਬਰਾਮਦ ਹੋਇਆ ਅਤੇ ਉਹ ਗਲੀ ’ਚ ਸਾਮਾਨ ਦੀ ਸ਼ਨਾਖਤ ਕਰਵਾਉਣ ਲਈ ਖਲੋਤਾ ਹੋਇਆ ਹੈ।
ਬਿਆਨਕਰਤਾ ਨੇ ਦੱਸਿਆ ਕਿ ਇਸ ’ਤੇ ਉਸਦੇ ਲੜਕੇ ਨੇ ਨੇਹਾ ਦੇ ਪਰਸ, ਆਧਾਰ ਕਾਰਡ ਅਤੇ ਮੋਬਾਇਲ ਦੀ ਸ਼ਨਾਖਤ ਕਰ ਦਿੱਤੀ ਅਤੇ ਇਸ ਤੋਂ ਬਾਅਦ ਦੁਪਿਹਰ 1 ਵਜੇ ਫਿਰ ਫੋਨ ’ਤੇ ਇਤਲਾਹ ਮਿਲੀ ਕਿ ਇਕ ਲੜਕੀ ਦੀ ਡੈੱਡ ਬਾਡੀ ਨਹਿਰ ਵਿਚੋਂ ਮਿਲੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਉਸਦੀ ਲੜਕੀ ਦੋ-ਤਿੰਨ ਦਿਨ ਤੋਂ ਪ੍ਰੇਸ਼ਾਨ ਸੀ ਕਿਉਂਕਿ ਉਕਤ ਲੜਕਾ ਉਸਨੂੰ ਫੋਨ ਕਰ ਕੇ ਪ੍ਰੇਸ਼ਾਨ ਕਰਦਾ ਰਹਿੰਦਾ ਸੀ ਅਤੇ ਇਸੇ ਕਾਰਨ ਉਸਦੀ ਲੜਕੀ ਨੇ ਨਹਿਰ ਵਿਚ ਛਾਲ ਮਾਰਕੇ ਆਤਮ ਹੱਤਿਆ ਕਰ ਲਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8