ਛੱਤ ’ਤੇ ਚੜ੍ਹਦੇ ਸਮੇਂ ਡਿੱਗ ਕੇ ਨੌਜਵਾਨ ਦੀ ਮੌਤ

Monday, Nov 18, 2024 - 10:33 AM (IST)

ਛੱਤ ’ਤੇ ਚੜ੍ਹਦੇ ਸਮੇਂ ਡਿੱਗ ਕੇ ਨੌਜਵਾਨ ਦੀ ਮੌਤ

ਬਠਿੰਡਾ (ਪਰਮਿੰਦਰ) : ਬੀਤੀ ਦੇਰ ਰਾਤ ਜੀ. ਟੀ. ਰੋਡ ’ਤੇ ਪਾਵਰ ਹਾਊਸ ਰੋਡ ਚੌਂਕ ਨੇੜੇ ਇਕ ਨਿੱਜੀ ਹਸਪਤਾਲ ਦੀ ਛੱਤ ’ਤੇ ਖਿੜਕੀ ਦੇ ਸਹਾਰੇ ਚੜ੍ਹੇ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਚੋਰੀ ਦੀ ਨੀਅਤ ਨਾਲ ਹਸਪਤਾਲ ਦੀ ਛੱਤ ’ਤੇ ਚੜ੍ਹ ਰਿਹਾ ਸੀ ਕਿ ਉਸ ਨਾਲ ਹਾਦਸਾ ਵਾਪਰ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੋਸਾਇਟੀ ਬਠਿੰਡਾ ਦੇ ਵਾਲੰਟੀਅਰ ਗੌਤਮ ਸ਼ਰਮਾ ਅਤੇ ਪੁਲਸ ਮੌਕੇ ’ਤੇ ਪੁੱਜੇ।

ਪੁਲਸ ਦੀ ਮੁੱਢਲੀ ਕਾਰਵਾਈ ਤੋਂ ਬਾਅਦ ਸੰਸਥਾ ਦੇ ਮੈਂਬਰਾਂ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਉਕਤ ਨੌਜਵਾਨ ਸ਼ਾਇਦ ਚੋਰੀ ਦੀ ਨੀਅਤ ਨਾਲ ਛੱਤ ’ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਇਸ ਦੌਰਾਨ ਡਿੱਗਣ ਕਾਰਨ ਉਸਦੀ ਮੌਤ ਹੋ ਗਈ। ਪੁਲਸ ਵੱਲੋਂ ਮ੍ਰਿਤਕ ਦੀ ਪਛਾਣ ਲਈ ਯਤਨ ਕੀਤੇ ਜਾ ਰਹੇ ਹਨ।


author

Babita

Content Editor

Related News