ਕੇਂਦਰੀ ਜੇਲ੍ਹ 'ਚ ਨਸ਼ੀਲੇ ਪਦਾਰਥ ਪਹੁੰਚਾਉਣ ਵਾਲਾ ਨੌਜਵਾਨ ਕਾਬੂ, ਬਰਾਮਦ ਹੋਇਆ ਇਹ ਸਾਮਾਨ

Monday, Nov 25, 2024 - 01:55 PM (IST)

ਕੇਂਦਰੀ ਜੇਲ੍ਹ 'ਚ ਨਸ਼ੀਲੇ ਪਦਾਰਥ ਪਹੁੰਚਾਉਣ ਵਾਲਾ ਨੌਜਵਾਨ ਕਾਬੂ, ਬਰਾਮਦ ਹੋਇਆ ਇਹ ਸਾਮਾਨ

ਗੁਰਦਾਸਪੁਰ (ਵਿਨੋਦ)-ਕੇਂਦਰੀ ਜੇਲ੍ਹ ਦੀ ਬੈਕ ਸਾਈਡ ਤੋਂ ਜੇਲ੍ਹ ਅੰਦਰ ਦੋ ਪੈਕਟਾਂ ’ਚ 5 ਮੋਬਾਇਲ ਸਮੇਤ ਬੈਟਰੀਆਂ, 5 ਡਾਟਾ ਕੇਬਲ, 90 ਲਾਲ ਰੰਗ ਦੇ ਕੈਪਸੂਲ ਨਸ਼ੀਲੇ, 354 ਨਸ਼ੀਲੀਆਂ ਗੋਲੀਆਂ, ਖੁੱਲਾ ਤੰਬਾਕੂ , 10 ਬੰਡਲ ਬੀੜੀਆਂ ,4 ਡੱਬੀਆਂ ਸਿਗਰੇਟਾਂ, 10 ਛੋਟੀਆ ਡੱਬੀਆਂ ਕਲੀ ਸੁੱਟਣ ਵਾਲੇ ਨੌਜਵਾਨ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਦਿਓਰ ਦੀ ਦਰਿੰਦਗੀ: ਦੋਸਤ ਨਾਲ ਮਿਲ ਕੇ ਭਰਜਾਈ ਨਾਲ ਕਰ 'ਤਾ ਵੱਡਾ ਕਾਂਡ

ਇਸ ਸਬੰਧੀ ਜਾਣਕਾਰੀ ਦਿੰਦਿਆ ਏ.ਐੱਸ.ਆਈ ਰਾਜਨ ਨੇ ਦੱਸਿਆ ਕਿ ਸਹਾਇਕ ਸੁਪਰਡੰਟ ਕੇਂਦਰੀ ਜੇਲ ਗੁਰਦਾਸਪੁਰ ਮੰਗਲ ਸਿੰਘ ਨੇ ਆਪਣੇ ਪੱਤਰ ਅਨੁਸਾਰ ਦੱਸਿਆ ਕਿ 24-11-24 ਨੂੰ ਇਕ ਨੌਜਵਾਨ ਨੂੰ ਜੇਲ੍ਹ ਦੀ ਬੈਕ ਸਾਇਡ ਤੋਂ ਜੇਲ੍ਹ ਅੰਦਰ ਕੁਝ ਸਾਮਾਨ ਸੁੱਟਦੇ ਨੂੰ ਕਾਬੂ ਕੀਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਕੇ ਕਾਬੂ ਕੀਤੇ ਨੌਜਵਾਨ ਤੋਂ ਪੁੱਛਗਿਛ ਕੀਤੀ ਤਾਂ ਉਸ ਨੇ ਆਪਣੀ ਪਹਿਚਾਣ ਰਜਿੰਦਰ ਕੁਮਾਰ ਉਰਫ ਘੁੱਗੀ ਪੁੱਤਰ ਯੂਸਫ ਲਾਲ ਵਾਸੀ ਚੰਦੂ ਮਾਜਾ ਥਾਣਾ ਕਿਲਾ ਲਾਲ ਸਿੰਘ ਬਟਾਲਾ ਵਜੋਂ ਹੋਈ। ਜਦਕਿ ਉਸ ਤੋਂ ਮਿਲੇ ਦੋ ਪੈਕਟਾਂ ਨੂੰ ਚੈਕ ਕੀਤਾ ਗਿਆ ਤਾਂ ਉਨ੍ਹਾਂ ਵਿਚੋਂ ਪੈਕਟਾਂ 'ਚੋਂ 5 ਮੋਬਾਇਲ ਸਮੇਤ ਬੈਟਰੀਆਂ, 5 ਡਾਟਾ ਕੇਬਲ, 90 ਲਾਲ ਰੰਗ ਦੇ ਕੈਪਸੂਲ ਨਸ਼ੀਲੇ, 354 ਨਸ਼ੀਲੀਆਂ ਗੋਲੀਆਂ, ਖੁੱਲਾ ਤੰਬਾਕੂ , 10 ਬੰਡਲ ਬੀੜੀਆਂ ,4 ਡੱਬੀਆਂ ਸਿਗਰੇਟਾਂ, 10 ਛੋਟੀਆ ਡੱਬੀਆਂ ਕਲੀ ਬਰਾਮਦ ਹੋਈਆਂ। ਜਿਸ ’ਤੇ ਉਕਤ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ- ਲਾਲ ਚੂੜੇ ਵਾਲੀ ਕੁੜੀ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ, 2 ਜਣਿਆਂ ਦੀ ਮੌਤ, ਬੇਹੱਦ ਖੌਫ਼ਨਾਕ ਤਸਵੀਰਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News