ਗਾਲੀ ਗਲੋਚ ਕਰਨ ਤੇ ਗੋਲੀ ਮਾਰਨ ਵਾਲੇ ਵਿਅਕਤੀ ''ਤੇ ਪਰਚਾ ਦਰਜ
Tuesday, Jan 27, 2026 - 10:49 AM (IST)
ਫਾਜ਼ਿਲਕਾ (ਲੀਲਾਧਰ)- ਥਾਣਾ ਸਦਰ ਪੁਲਸ ਨੇ ਗਾਲੀ ਗਲੋਚ ਕਰਨ ਤੇ ਗੋਲੀ ਮਾਰਨ ਵਾਲੇ ਵਿਅਕਤੀ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੰਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਤਰੋਬੜੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਡਰਾਇਵਰੀ ਦਾ ਕੰਮ ਕਰਦਾ ਹੈ।
ਮਿਤੀ 25-1-2026 ਸਵੇਰੇ ਕਰੀਬ 9.30 ਵਜੇ ਕੁਲਵਿੰਦਰ ਸਿੰਘ ਫੋਜੀ ਪੁੱਤਰ ਮੁਖਤਿਆਰ ਸਿੰਘ ਵਾਸੀ ਹੌਜ ਗੰਧੜ ਨਾਲ ਸਾਡੀ ਮੈਬਰ ਮੰਗਤ ਸਿੰਘ ਦੇ ਘਰ ਪੰਚਾਇਤ ਹੋਈ ਸੀ, ਜਿਥੇ ਕੁਲਵਿੰਦਰ ਸਿੰਘ ਫੌਜੀ ਬੋਲ ਬੁਲਾਰਾ ਅਤੇ ਗਾਲੀ ਗਲੋਚ ਕਰਨ ਲੱਗਾ ਅਤੇ ਤਹਿਸ਼ ਵਿਚ ਆ ਕੇ ਫੌਜੀ ਨੇ ਆਪਣੇ ਰਿਵਾਲਵਰ ਨਾਲ ਇਕ ਹਵਾਈ ਫਾਇਰ ਕੀਤਾ ਤੇ ਦੂਜਾ ਫਾਇਰ ਗੇਟ ਕੋਲ ਮਾਰਿਆ ਅਤੇ ਤੀਜਾ ਫਾਇਰ ਸਿਧਾ ਮੇਰੇ ਪੈਰਾਂ ਵਿਚ ਮਾਰਿਆ ਤਾਂ ਮੰਗਤ ਸਿੰਘ ਮੈਂਬਰ ਨੇ ਉਸ ਨੂੰ ਕਾਬੂ ਕੀਤਾ। ਜਿਸ ਤੇ ਮੈਂ ਚੌਕੀ ਮੰਡੀ ਲਾਧੂਕਾ ਆ ਕੇ ਇਤਲਾਹ ਦਿੱਤੀ। ਜਿਸ 'ਤੇ ਉਕਤ ਵਿਅਕਤੀ 'ਤੇ ਧਾਰਾ 125 ਬੀਐਨਐਸ 25,27/54/59 ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।
.
