ਬੇਰਹਿਮੀ ਨਾਲ ਕਤੂਰਿਆਂ ਨੂੰ ਮਾਰਨ ਦੇ ਮਾਮਲੇ ''ਚ ਵਿਅਕਤੀ ਖ਼ਿਲਾਫ਼ ਕੇਸ ਦਰਜ

06/03/2022 3:55:52 PM

ਭਵਾਨੀਗੜ੍ਹ (ਵਿਕਾਸ): ਨੇੜਲੇ ਪਿੰਡ ਨਦਾਮਪੁਰ 'ਚ ਕਤੂਰਿਆਂ ਨੂੰ ਕਥਿਤ ਬੇਰਹਿਮੀ ਨਾਲ ਮਾਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਥਾਣੇ ਪੁੱਜਣ ਮਗਰੋਂ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਅਣਪਛਾਤੇ ਚੋਰਾਂ ਵੱਲੋਂ ਸੋਲਰ ਬੈਟਰੀਆਂ ਚੋਰੀ

ਜਾਣਕਾਰੀ ਦਿੰਦਿਆਂ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਥਾਣਾ ਮੁੱਖੀ ਭਵਾਨੀਗੜ੍ਹ ਨੇ ਦੱਸਿਆ ਕਿ ਨਦਾਮਪੁਰ ਦੇ ਰਹਿਣ ਵਾਲੇ ਭਗਵਾਨ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਪਿੰਡ 'ਚ ਉਸਦੀ ਜਗਰੂਪ ਸਿੰਘ, ਗੁਰਬਚਨ ਸਿੰਘ ਹਰਦੇਵ ਸਿੰਘ ਨਾਲ ਸਾਂਝੀ ਖੇਤ ਵਿਚ ਸਾਂਝੀ ਮੋਟਰ ਹੈ, ਜਿੱਥੇ ਕੁਝ ਦਿਨ ਪਹਿਲਾਂ ਇਕ ਅਵਾਰਾ ਕੁੱਤੀ ਸੂਈ ਸੀ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਪਿਛਲੇ ਕੁਝ ਦਿਨ ਪਹਿਲਾਂ ਉਹ ਪਾਣੀ ਵਾਲਾ ਝਵੱਚਾ ਬਣਵਾ ਰਿਹਾ ਸੀ ਤਾਂ ਜਗਰੂਪ ਸਿੰਘ ਮੋਟਰ 'ਤੇ ਆ ਗਿਆ ਤੇ ਉਸਨੇ ਕੁੱਤੀ ਦੇ ਕਤੂਰਿਆਂ ਨੂੰ ਬਾਹਰ ਸੁੱਟਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਇਕ ਕਤੂਰੇ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਬਾਕੀ ਗੰਭੀਰ ਜ਼ਖ਼ਮੀ ਹੋ ਗਏ। ਭਗਵਾਨ ਸਿੰਘ ਨੇ ਕਿਹਾ ਕਿ ਮਰੇ ਹੋਏ ਕੁੱਤੇ ਨੂੰ ਉਸਨੇ ਖੇਤ 'ਚ ਦੱਬ ਦਿੱਤਾ ਤੇ ਜ਼ਖ਼ਮੀ ਕਤੂਰਿਆਂ 'ਚੋਂ ਇਕ ਕਤੂਰਾ ਅਗਲੇ ਦਿਨ ਮਰ ਗਿਆ।

ਇਹ ਵੀ ਪੜ੍ਹੋ- ਫੈਕਟਰੀ 'ਚ ਸ਼ੱਕੀ ਹਾਲਾਤ 'ਚ ਪ੍ਰਵਾਸੀ ਦੀ ਹੋਈ ਮੌਤ ਸਬੰਧੀ ਐੱਸ. ਸੀ. ਕਮਿਸ਼ਨ ਨੇ ਵੀ ਲਿਆ ਨੋਟਿਸ

ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਬਾਕੀ ਕਤੂਰਿਆਂ ਨੂੰ ਵੀ ਮਾਰ ਸਕਦਾ ਹੈ। ਥਾਣਾ ਮੁੱਖੀ ਬਾਜਵਾ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਉਕਤ ਜਗਰੂਪ ਸਿੰਘ ਖ਼ਿਲਾਫ਼ ਪ੍ਰੀਵੈਨਸ਼ਨ ਆਫ ਕਰੂਐਲਿਟੀ ਟੂ ਐਨੀਮਲ ਐਕਟ ਤਹਿਤ ਥਾਣਾ ਭਵਾਨੀਗੜ੍ਹ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ ਸਾਹਮਣੇ ਆਈ ਸੀ.ਸੀ.ਟੀ.ਵੀ ਫੂਟੇਜ ਨੂੰ ਪੁਲਸ ਨੇ ਆਪਣੇ ਕਬਜੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।

 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News