ਗੱਡੀ ਰੋਕ ਕੇ ਭੰਨਤੋੜ ਕਰਨ ਦੇ ਦੋਸ਼ ’ਚ 12 ਖ਼ਿਲਾਫ਼ ਮਾਮਲਾ ਦਰਜ
Sunday, Oct 20, 2024 - 04:40 PM (IST)
 
            
            ਜ਼ੀਰਾ (ਰਾਜੇਸ਼ ਢੰਡ)- ਜ਼ੀਰਾ ਕਚਹਿਰੀਆਂ ਵਿਖੇ ਇਕ ਗੱਡੀ ਨੂੰ ਰੋਕ ਕੇ ਉਸ ਦੀ ਭੰਨਤੋੜ ਕਰਨ ਅਤੇ ਵਿਅਕਤੀ ਕੋਲੋਂ ਕਾਗਜ਼ਾਂ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ’ਚ ਥਾਣਾ ਸਿਟੀ ਜ਼ੀਰਾ ਪੁਲਸ ਨੇ 4 ਬਾਏ ਨੇਮ ਵਿਅਕਤੀਆਂ, 3 ਹੋਰ ਨਾਮਜ਼ਦ ਵਿਅਕਤੀ ਅਤੇ 3-5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ 126 (2), 324 (4), 190, 191 (3) ਬੀ. ਐੱਨ. ਐੱਸ. ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦਰਸ਼ਨ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਸੋਢੀ ਵਾਲਾ ਨੇ ਦੱਸਿਆ ਉਹ ਆਪਣੀ ਘਰੇਲੂ ਜ਼ਮੀਨ ਦੀ ਵੰਡ ਸਬੰਧੀ ਕਚਹਿਰੀਆਂ ਜ਼ੀਰਾ ਸੀ ਅਤੇ ਜਦ ਉਹ ਕਚਹਿਰੀਆਂ ਤੋਂ ਬਾਹਰ ਨਿਕਲੇ ਤਾਂ ਦੋਸ਼ੀ ਰਣਜੀਤ ਸਿੰਘ ਪੁੱਤਰ ਕੁਲਦੀਪ ਸਿੰਘ, ਕਰਮਵੀਰ ਸਿੰਘ ਪੁੱਤਰ ਹਰਬੰਸ ਸਿੰਘ, ਸ਼ਨੀ ਪੁੱਤਰ ਜਗਦੀਪ ਸਿੰਘ, ਗੋਰੀ ਪੁੱਤਰ ਸ਼ਿੰਦੂ ਅਤੇ 8 ਅਣਪਛਾਤੇ ਵਿਅਕਤੀਆਂ ਨੇ ਉਸ ਦੀ ਗੱਡੀ ਰੋਕ ਲਈ ਅਤੇ ਉਸ ਦੀ ਗੱਡੀ ਦੀ ਭੰਨਤੋਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਨ੍ਹਾਂ ਨੇ ਉਸ ਕੋਲੋਂ ਕਾਗਜ਼ਾਂ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਗਰੀਸ ਵਿਖੇ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ
 
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            