ਨਕਲੀ ਸੋਨੇ ਨੂੰ ਅਸਲੀ ਦੱਸ ਕੇ ਬੈਂਕਾਂ ਤੋਂ ਲਿਆ ਲੱਖਾਂ ਦਾ ਲੋਨ, 9 ਖ਼ਿਲਾਫ਼ ਮਾਮਲਾ ਦਰਜ

Saturday, Sep 30, 2023 - 01:39 PM (IST)

ਨਕਲੀ ਸੋਨੇ ਨੂੰ ਅਸਲੀ ਦੱਸ ਕੇ ਬੈਂਕਾਂ ਤੋਂ ਲਿਆ ਲੱਖਾਂ ਦਾ ਲੋਨ, 9 ਖ਼ਿਲਾਫ਼ ਮਾਮਲਾ ਦਰਜ

ਲੁਧਿਆਣਾ (ਰਾਜ) : ਜਿਊਲਰ ਦੇ ਕੋਲ ਕੰਮ ਕਰਨ ਵਾਲੇ ਵਰਕਰਾਂ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਗੋਲਡ ਲੋਨ ਲਈ ਬਣਾਈ ਜਾਣ ਵਾਲੀ ਵੈਲਿਊਏਸ਼ਨ ਰਿਪੋਰਟ ’ਚ ਵੱਡੀ ਗੜਬੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਨੇ ਨਕਲੀ ਸੋਨੇ ਨੂੰ ਅਸਲੀ ਦੱਸ ਕੇ ਬੈਂਕਾਂ ਤੋਂ ਲੱਖਾਂ ਰੁਪਏ ਦਾ ਲੋਨ ਦਿਵਾ ਦਿੱਤਾ। ਖੁਲਾਸਾ ਹੋਣ ’ਤੇ ਜਿਊਲਰ ਨੇ ਇਸ ਸਬੰਧ ਵਿਚ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ, ਜਿਸ ਦੀ ਜਾਂਚ ਤੋਂ ਬਾਅਦ ਹੁਣ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੇ ਆਤਮਜੀਤ ਸਿੰਘ ਦੀ ਸ਼ਿਕਾਇਤ ’ਤੇ ਉਸ ਦੇ ਵਰਕਰਾਂ ਸ਼ੇਖਰ ਕਪੂਰ ਅਤੇ ਬੁੱਧੀ ਲਾਲਾ ਸਮੇਤ ਉਨ੍ਹਾਂ ਦੇ ਸਾਥੀਆਂ ਰੋਹਿਤ ਕੁਮਾਰ, ਚਿੰਕੀ, ਪ੍ਰਿਆ ਨਾਰੰਗ, ਹੇਮੰਤ ਵਰਮਾ, ਅੰਜਮ ਅਤੇ ਰੂਬੀ ਸ਼ੰਕਰ ਦੇ ਖਿਲਾਫ ਧੋਖਾਦੇਹੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਗਣਪਤੀ ਵਿਸਰਜਨ ਕਰ ਕੇ ਵਾਪਸ ਆ ਰਹੇ ਬਾਈਕ ਸਵਾਰ ਨੌਜਵਾਨ ਦੀ ਹਾਦਸੇ ’ਚ ਮੌਤ

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਆਤਮਜੀਤ ਸਿੰਘ ਨੇ ਦੱਸਿਆ ਕਿ ਕਰੀਮਪੁਰਾ ਬਾਜ਼ਾਰ ’ਚ ਉਸ ਦੀ ਭੋਲਾ ਜਿਊਲਰਸ ਦੇ ਨਾਂ ਦੀ ਦੁਕਾਨ ਹੈ। ਉਸ ਦਾ ਪਿਛਲੇ 14 ਸਾਲਾਂ ਤੋਂ ਐੱਚ. ਡੀ. ਐੱਫ. ਸੀ. ਬੈਂਕ, ਪੰਜਾਬ ਐਂਡ ਸਿੰਧ ਬੈਂਕ ਅਤੇ ਫੈਡਰਲ ਬੈਂਕ ਨਾਲ ਗੋਲਡ ਦੀ ਪਰਖ ਦਾ ਐਗਰੀਮੈਂਟ ਹੋਇਆ ਹੈ, ਉਸ ਨੇ ਬੁੱਧੀ ਲਾਲਾ ਅਤੇ ਸ਼ੇਖਰ ਨੂੰ ਦੁਕਾਨ ’ਤੇ ਸੋਨਾ ਪਰਖ ਲਈ ਰੱਖਿਆ ਹੋਇਆ ਸੀ, ਜਿਨ੍ਹਾਂ ਨੇ ਉਸ ਦੇ ਨਾਲ ਧੋਖਾਦੇਹੀ ਕੀਤੀ ਹੈ। ਉਕਤ ਮੁਲਜ਼ਮਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੋਲਡ ਦੀ ਗ਼ਲਤ ਰਿਪੋਰਟ ਤਿਆਰ ਕੀਤੀ। ਮੁਲਜ਼ਮਾਂ ਨੇ ਨਕਲੀ ਸੋਨੇ ਨੂੰ ਅਸਲੀ ਦੱਸ ਕੇ ਵੈਲਿਊ ਰਿਪੋਰਟ ਤਿਆਰ ਕਰ ਦਿੱਤੀ। ਉਨ੍ਹਾਂ ਰਿਪੋਰਟਾਂ ਦੇ ਆਧਾਰ ’ਤੇ ਬੈਂਕਾਂ ਨੇ ਗਾਹਕਾਂ ਨੂੰ ਲੱਖਾਂ ਰੁਪਏ ਦੇ ਲੋਨ ਵੀ ਦੇ ਦਿੱਤੇ। ਉੱਧਰ ਪੁਲਸ ਦਾ ਕਹਿਣਾ ਹੈ ਕਿ ਇਹ ਉੱਚ ਅਧਿਕਰੀਆਂ ਦੀ ਜਾਂਚ ਤੋਂ ਬਾਅਦ ਕੇਸ ਦਰਜ ਹੋਇਆ ਹੈ। ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News