ਕਾਰਗਿਲ ਵਿਜੇ ਦਿਵਸ ਦੇ ਸ਼ਹੀਦਾਂ ਨੂੰ ਸਮਰਪਿਤ ਬੀ. ਐੱਸ. ਐੱਫ. ਨੇ ਲਾਈ ਦੌੜ
Thursday, Jul 25, 2019 - 11:46 AM (IST)

ਫਰੀਦਕੋਟ (ਜਸਬੀਰ ਕੌਰ/ਬਾਂਸਲ) – ਸੀਮਾ ਸੁਰਖਿਆ ਬਲ ਤੋਪਖਾਨਾ ਫਰੀਦਕੋਟ ਵਲੋਂ ਕਾਰਗਿਲ ਵਿਜੇ ਦਿਵਸ ਦੇ ਸਬੰਧ 'ਚ ਕਾਰਗਿਲ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ 5 ਕਿਲੋਮੀਟਰ ਦੀ ਦੌੜ ਲਾਈ ਗਈ। ਇਸ ਮੌਕੇ ਬ੍ਰਿਗੇਡੀਅਰ ਰਾਜੀਵ ਲੋ, ਉਪ ਮਹਾਂਨਿਰੀਕਸ਼ ਤੋਪਖਾਨਾ ਵਲੋਂ ਸ਼ੁੱਭ ਕਾਮਨਾਵਾਂ ਦੇ ਕੇ ਸਵੇਰ 5:45 ਤੋਂ ਹੈੱਡਕੁਆਟਰ ਤੋਂ ਬੀ. ਐੱਸ. ਐੱਫ ਤੋਂ ਨਹਿਰ ਵਾਸਤੇ ਰਵਾਨਾ ਕੀਤਾ। ਇਸ ਮੌਕੇ 133 ਅਧਿਕਾਰੀਆਂ ਅਤੇ ਜਵਾਨਾਂ ਨੇ ਭਾਗ ਲਿਆ। ਇਸ ਦੌੜ ਵਾਸਤੇ ਟਰੈਫਿਕ ਪੁਲਸ ਫਰੀਦਕੋਟ ਵੱਲੋਂ ਕੀਮਤੀ ਸਹਿਯੋਗ ਦਿੱਤਾ ਗਿਆ।