ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ 3 ਵਿਦਿਆਰਥੀ ਹੋਏ ਗੰਭੀਰ ਜ਼ਖ਼ਮੀ

07/06/2022 10:20:02 PM

ਭਵਾਨੀਗੜ੍ਹ (ਕਾਂਸਲ, ਵਿਕਾਸ) : ਸਥਾਨਕ ਸ਼ਹਿਰ ਦੀ ਅਨਾਜ ਮੰਡੀ ਵਿਖੇ ਅੱਜ ਸ਼ਾਮ ਇਕ ਕਰੂਜ਼ ਗੱਡੀ ਵੱਲੋਂ ਇਕ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦੇਣ ਕਾਰਨ ਮੋਟਰਸਾਈਕਲ ਸਵਾਰ 3 ਵਿਦਿਆਰਥੀਆਂ ਦੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਅੱਜ ਸ਼ਾਮ ਸਥਾਨਕ ਅਨਾਜ ਮੰਡੀ ਵਿਖੇ ਸਥਿਤ ਇਕ ਟਿਊਸ਼ਨ ਸੈਂਟਰ ਤੋਂ ਟਿਊਸ਼ਨ ਪੜ੍ਹ ਕੇ ਮੋਟਰਸਾਈਕਲ 'ਤੇ 3  ਵਿਦਿਆਰਥੀ ਜਾ ਰਹੇ ਸਨ ਤਾਂ ਇਕ ਕਰੂਜ਼ ਗੱਡੀ ਨੇ ਇਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

ਖ਼ਬਰ ਇਹ ਵੀ : ਕੱਲ੍ਹ ਵਿਆਹ ਕਰਵਾਉਣਗੇ CM ਮਾਨ, ਉਥੇ ਸਾਬਕਾ ਮੰਤਰੀ ਆਸ਼ੂ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ, ਪੜ੍ਹੋ TOP 10

PunjabKesari

ਇਸ ਹਾਦਸੇ ’ਚ ਮੋਟਰਸਾਈਕਲ ਸਵਾਰ ਵਿਦਿਆਰਥੀ ਬੀਰਦਵਿੰਦਰ ਸਿੰਘ ਵਾਸੀ ਰੇਤਗੜ੍ਹ, ਗੁਰਜੋਤ ਸਿੰਘ ਪੁੱਤਰ ਜਗਸੀਰ ਸਿੰਘ ਤੇ ਮਨਪ੍ਰੀਤ ਸਿੰਘ ਪੁੱਤਰ ਬਹਾਦਰ ਸਿੰਘ ਦੋਵੇਂ ਵਾਸੀ ਫੱਗੂਵਾਲਾ ਤਿੰਨਾਂ ਦੀਆਂ ਲੱਤਾਂ ਟੁੱਟ ਜਾਣ ਅਤੇ ਸਰੀਰ 'ਤੇ ਹੋਰ ਸੱਟਾਂ ਲੱਗਣ ਕਾਰਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਸਥਾਨਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰ ਇਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਮੁੱਢਲੀ ਸਹਾਇਤਾ ਦੇਣ 'ਤੇ ਇਥੋਂ ਰੈਫ਼ਰ ਕਰ ਦਿੱਤਾ ਗਿਆ। ਮੌਕੇ ’ਤੇ ਪਹੁੰਚੀ ਪੁਲਸ ਪਾਰਟੀ ਨੇ ਕਾਰ ਨੂੰ ਆਪਣੇ ਕਬਜ਼ੇ ’ਚ ਲੈਂਦਿਆਂ ਇਸ ਵਿੱਚ ਸਵਾਰ ਨੌਜਵਾਨਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : PSPCL ਦੀ ਵੱਡੀ ਕਾਰਵਾਈ, ਬਿਜਲੀ ਚੋਰੀ ਕਰਨ 'ਤੇ ਹੋਟਲ ਨੂੰ ਲਾਇਆ 15 ਲੱਖ ਤੋਂ ਵੱਧ ਜੁਰਮਾਨਾ

ਇਥੇ ਮੌਜੂਦ ਅਨਾਜ ਮੰਡੀ ਦੇ ਆੜ੍ਹਤੀਆਂ ਨੇ ਰੋਸ ਜ਼ਾਹਿਰ ਕੀਤਾ ਕਿ ਅਨਾਜ ਮੰਡੀ ਦੇ ਮੁੱਖ ਯਾਰਡ ’ਚ ਹਰ ਸਮੇਂ ਖੜ੍ਹੇ ਰਹਿੰਦੇ ਟਰੱਕ ਜਿਥੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ, ਉਥੇ ਸ਼ਾਮ ਸਮੇਂ ਇਥੇ ਕਾਰਾਂ, ਗੱਡੀਆਂ ਤੇ ਮੋਟਰਸਾਈਕਲਾਂ ਨਾਲ ਨੌਜਵਾਨਾਂ ਵੱਲੋਂ ਵੀ ਸਟੰਟਬਾਜ਼ੀ ਕੀਤੀ ਜਾਂਦੀ ਹੈ, ਜੋ ਹਾਦਸਿਆਂ ਦਾ ਕਾਰਨ ਬਣਦੀ ਹੈ। ਉਨ੍ਹਾਂ ਮੰਗ ਕੀਤੀ ਕਿ ਅਨਾਜ ਮੰਡੀ ’ਚ ਟਰੱਕਾਂ ਦੇ ਖੜ੍ਹਨ 'ਤੇ ਰੋਕ ਲਗਾਈ ਜਾਵੇ ਤੇ ਨੌਜਵਾਨਾਂ ਦੀ ਸਟੰਟਬਾਜ਼ੀ ਨੂੰ ਰੋਕਣ ਲਈ ਇਥੇ ਪੁਲਸ ਦੀ ਗਸ਼ਤ ਤੇਜ਼ ਕੀਤੀ ਜਾਵੇ।

ਇਹ ਵੀ ਪੜ੍ਹੋ : ਸਮੱਗਲਰਾਂ ਨੂੰ ਛੱਡਣ ਦੇ ਮਾਮਲੇ 'ਚ DSP ਲਖਬੀਰ ਸਿੰਘ 10 ਲੱਖ ਰੁਪਏ ਰਿਸ਼ਵਤ ਸਮੇਤ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News