ਨਸ਼ੇ ''ਚ ਟੱਲੀ ਚਾਲਕ ਨੇ ਕੰਧ ਤੋੜ ਘਰ ''ਚ ਵਾੜ''ਤੀ ਕਾਰ, ਕਾਰ ''ਚ ਬੈਠੀ ਪਤਨੀ ਤੇ ਬੱਚਾ ਹੋਏ ਜ਼ਖ਼ਮੀ

Wednesday, Jul 10, 2024 - 03:05 AM (IST)

ਨਸ਼ੇ ''ਚ ਟੱਲੀ ਚਾਲਕ ਨੇ ਕੰਧ ਤੋੜ ਘਰ ''ਚ ਵਾੜ''ਤੀ ਕਾਰ, ਕਾਰ ''ਚ ਬੈਠੀ ਪਤਨੀ ਤੇ ਬੱਚਾ ਹੋਏ ਜ਼ਖ਼ਮੀ

ਲੁਧਿਆਣਾ (ਰਿਸ਼ੀ)- ਥਾਣਾ ਸਦਰ ਦੇ ਇਲਾਕੇ ਪਿੰਡ ਝਾਂਡੇ ’ਚ ਸ਼ਰਾਬ ਦੇ ਨਸ਼ੇ ’ਚ ਟੱਲੀ ਇਕ ਚਾਲਕ ਦੀ ਓਵਰਸਪੀਡ ਇਨੋਵਾ ਕੰਧ ਤੋੜ ਕੇ ਇਕ ਘਰ ’ਚ ਜਾ ਵੜੀ। ਹਾਦਸੇ ਸਮੇਂ ਘਰ ਦੇ ਅੰਦਰ ਔਰਤ ਅਤੇ ਉਸ ਦੀ ਡੇਢ ਸਾਲ ਦੀ ਬੱਚੀ ਸੀ, ਜੋ ਵਾਲ-ਵਾਲ ਬਚ ਗਈਆਂ ਪਰ ਘਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ।

ਜਾਣਕਾਰੀ ਅਨੁਸਾਰ ਛੋਟੀ ਲਲਤੋਂ ਵੱਲੋਂ ਆ ਰਹੀ ਤੇਜ਼ ਰਫਤਾਰ ਇਨੋਵਾ ਮੰਗਲਵਾਰ ਸਵੇਰੇ ਲਗਭਗ 11 ਵਜੇ ਘਰ ਦੀ ਕੰਧ ਤੋੜ ਕੇ ਅੰਦਰ ਵੜ ਗਈ ਘਰ ਦਾ ਮਾਲਕ ਆਤਮ ਸਿੰਘ ਘਰ ’ਚ ਮੌਜੂਦ ਨਹੀਂ ਸੀ, ਜਦੋਂਕਿ ਉਸ ਦੀ ਨੂੰਹ ਪਵਨਪ੍ਰੀਤ ਕੌਰ ਆਪਣੀ ਡੇਢ ਸਾਲ ਦੀ ਬੱਚੀ ਨਾਲ ਅੰਦਰ ਹੀ ਸਨ।

ਇਹ ਵੀ ਪੜ੍ਹੋ- ਦੁਬਈ 'ਚ ਕੰਮ ਦਿਵਾਉਣ ਦੇ ਨਾਂ 'ਤੇ ਮਸਕਟ 'ਚ ਵੇਚ'ਤੀ ਮਾਂ-ਧੀ, ਸੰਤ ਸੀਚੇਵਾਲ ਦੇ ਯਤਨਾਂ ਸਦਕਾ ਹੋਈ ਘਰ ਵਾਪਸੀ

ਟੱਕਰ ਇੰਨੀ ਖਤਰਨਾਕ ਸੀ ਕਿ ਕੰਧ ਦਾ ਸਾਰਾ ਮਲਬਾ ਇਨੋਵਾ ਉੱਤੇ ਆ ਡਿੱਗਾ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਕਾਰ ਚਾਲਕ ਸ਼ਰਾਬ ਦੇ ਨਸ਼ੇ ’ਚ ਟੱਲੀ ਸੀ ਅਤੇ ਕਾਰ ’ਚ ਉਸ ਦੀ ਪਤਨੀ ਅਤੇ ਇਕ ਬੱਚਾ ਵੀ ਸੀ, ਜਿਨ੍ਹਾਂ ਨੂੰ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ’ਚ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ- ਖ਼ੁਦ ਨੂੰ ਕੁਆਰੀ ਦੱਸ ਕੇ ਕਰਵਾ ਲਿਆ ਵਿਆਹ, ਫ਼ਿਰ ਇਕ ਹਫ਼ਤੇ ਬਾਅਦ ਹੀ ਚੜ੍ਹਾ ਦਿੱਤਾ ਚੰਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News