ਕੈਨੇਡਾ ਦੀ ਪੀ. ਆਰ. ਦਿਵਾਉਣ ਦੀ ਆਡ਼ ’ਚ ਲੱਖਾਂ ਦੀ ਧੋਖਾਦੇਹੀ

Thursday, Dec 27, 2018 - 05:44 AM (IST)

ਕੈਨੇਡਾ ਦੀ ਪੀ. ਆਰ. ਦਿਵਾਉਣ ਦੀ ਆਡ਼ ’ਚ ਲੱਖਾਂ ਦੀ ਧੋਖਾਦੇਹੀ

ਲੁਧਿਆਣਾ, (ਸਲੂਜਾ)- ਇਕ ਔਰਤ ਨੂੰ ਕੈਨੇਡਾ ਦਾ ਪੀ. ਆਰ. ਦਿਵਾਉਣ ਦੀ ਆਡ਼ ’ਚ 3 ਲੱਖ ਰੁਪਏ ਦੀ ਕਥਿਤ ਤੌਰ ’ਤੇ ਧੋਖਾਦੇਹੀ ਕਰਨ ਦੇ ਮਾਮਲੇ ਵਿਚ ਦੁੱਗਰੀ ਪੁਲਸ ਨੇ ਗੋਬਿੰਦ ਨਗਰ, ਪੱਖੋਵਾਲ ਰੋਡ ਲੁਧਿਆਣਾ ਦੇ ਰਹਿਣ ਵਾਲੇ ਪਿਤਾ ਪੁੱਤਰ  ਖਿਲਾਫ ਧਾਰਾ 420, 120 ਬੀ ਅਧੀਨ ਮਾਮਲਾ ਦਰਜ ਕੀਤਾ ਹੈ।
 ਸ਼ਿਕਾਇਤਕਰਤਾ ਮਨਵੀਨ ਕੌਰ ਵਾਸੀ ਸ਼ਹੀਦ ਕਰਨੈਲ ਸਿੰਘ ਨਗਰ, ਪੱਖੋਵਾਲ ਰੋਡ ਨੇ ਦੁੱਗਰੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਇਹ ਦੱਸਿਆ ਕਿ ਕੈਨੇਡਾ ’ਚ ਸੈਟਲ ਹੋਣ ਲਈ ਇਕਜੋਤ ਸਿੰਘ ਗਰੇਵਾਲ ਅਤੇ ਇਨ੍ਹਾਂ ਦੇ ਪਿਤਾ ਪੁਸ਼ਪਿੰਦਰ ਸਿੰਘ ਗਰੇਵਾਲ ਨਾਲ 8 ਲੱਖ ਰੁਪਏ ’ਚ ਗੱਲ ਹੋਈ, ਜਿਸ ਵਿਚੋਂ 25000 ਰੁਪਏ ਦੀ ਰਾਸ਼ੀ ਕੈਸ਼ ਅਤੇ 2 ਲੱਖ 75000 ਰੁਪਏ ਆਰ. ਟੀ. ਜੀ. ਐੱਸ. ਦੇ ਜ਼ਰੀਏ 30 ਜੂਨ 2016 ਨੂੰ ਇਕਜੋਤ ਸਿੰਘ ਗਰੇਵਾਲ ਦੇ ਬੈਂਕ ਖਾਤੇ ਵਿਚ ਟਰਾਂਸਫਰ ਕਰ ਦਿੱਤੇ ਗਏ। ਇਹ ਵੀ ਤੈਅ ਹੋਇਆ ਕਿ ਬਾਕੀ ਦੇ 5 ਲੱਖ ਕੈਨੇਡਾ ਦੇ ਪੀ. ਆਰ. ਮਨਜ਼ੂਰ ਹੋਣ ’ਤੇ ਦਿੱਤੇ ਜਾਣਗੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦ ਕਈ ਮਹੀਨੇ ਬੀਤਣ ਦੇ ਬਾਅਦ ਦਿੱਤੀ ਗਈ ਰਕਮ ਵਾਪਸ ਮੰਗੀ ਤਾਂ ਉਸਨੂੰ ਇਹ ਕਿਹਾ ਗਿਆ ਕਿ ਤੁਹਾਡੀ ਫਾਈਲ ਕਲੀਅਰ ਹੋ ਜਾਵੇਗੀ। ਜੇਕਰ ਨਾ ਹੋਈ ਤਾਂ ਤੁਹਾਨੂੰ 3 ਲੱਖ ਰੁਪਏ 18 ਫੀਸਦੀ ਵਿਆਜ ਸਮੇਤ ਮੋਡ਼ ਦੇਣਗੇ। ਉਸ  ਤੋਂ ਬਾਅਦ ਜਦ ਉਸਨੂੰ ਕੋਈ ਰਿਸਪਾਂਸ ਨਾ ਮਿਲਿਆ ਤਾਂ ਫਿਰ ਆਪਣੇ ਦਿੱਤੇ ਹੋਏ ਪੈਸੇ ਵਾਪਸ ਮੰਗੇ ਤਾਂ ਇਨ੍ਹਾਂ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਦੁੱਗਰੀ ਪੁਲਸ ਨੇ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਨੂੰ ਅਮਲ ਵਿਚ ਲਿਆਉਂਦੇ ਹੋਏ ਇਕਜੋਤ ਸਿੰਘ ਗਰੇਵਾਲ ਅਤੇ ਉਸਦੇ ਪਿਤਾ ਪੁਸ਼ਪਿੰਦਰ ਸਿੰਘ ਗਰੇਵਾਲ ਨੂੰ ਕਥਿਤ ਦੋਸ਼ੀਆਂ ਦੇ ਤੌਰ ’ਤੇ ਨਾਮਜ਼ਦ ਕਰ ਕੇ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। 


Related News