ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ 20 ਨੂੰ ਪਟਿਆਲਾ ਵਿਖੇ ਦਿੱਤਾ ਜਾਵੇਗਾ ਧਰਨਾ

09/17/2019 4:48:28 PM

ਬੁਢਲਾਡਾ (ਬਾਂਸਲ) : ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਸਜ਼ਾ ਰੱਦ ਕਰਵਾਉਣ ਸਬੰਧੀ ਪਟਿਆਲਾ ਵਿਖੇ ਲਗਾਏ ਜਾ ਰਹੇ ਮੋਰਚੇ ਦੀ ਪ੍ਰਚਾਰ ਸਮੱਗਰੀ ਨਜ਼ਦੀਕੀ ਪਿੰਡਾਂ ਵਿਚ ਲਗਾਈ ਗਈ ਅਤੇ ਲੋਕ ਨੂੰ ਜਾਗਰੂਕ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਸੱਤਪਾਲ ਸਿੰਘ ਵਰੇ ਅਤੇ ਬਲਾਕ ਵਿਤ ਸਕੱਤਰ ਦਰਸ਼ਨ ਸਿੰਘ ਨੇ ਗੁਰਨੇ ਕਲਾਂ ਨੇ ਦੱਸਿਆ ਕਿ ਮਨਜੀਤ ਸਿੰਘ ਧਨੇਰ ਨੇ 22 ਸਾਲ ਪਹਿਲਾਂ 29 ਜੁਲਾਈ 1997 ਨੂੰ ਮਹਿਲਕਲਾਂ ਵਿਖੇ ਵਾਪਰੇ ਬਹੁਤ ਹੀ ਘਿਨਾਉਣੇ ਕਿਰਨਜੀਤ ਕੌਰ ਸਮੂਹਿਕ ਜਬਰ/ਕਤਲਕਾਂਡ 'ਚ ਦੋਸ਼ੀਆਂ ਖਿਲਾਫ਼ ਲੜਾਈ ਲੜਨ 'ਚ ਅਹਿਮ ਭੂਮਿਕਾ ਨਿਭਾਈ ਪਰ ਇਸ ਦੌਰਾਨ ਧਨੇਰ ਉਪਰ ਹੀ ਦਰਜ ਹੋਏ ਮਾਮਲੇ 'ਚ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਸ ਦੀ ਸਜ਼ਾ ਨੂੰ ਰੱਦ ਕਰਵਾਉਣ ਲਈ ਸੂਬੇ ਦੀਆਂ ਅਗਾਂਹਵਧੂ ਸੋਚ ਰੱਖਣ ਵਾਲੀਆਂ ਦਰਜਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ 20 ਸਤੰਬਰ ਨੂੰ ਪਟਿਆਲਾ ਵਿਖੇ ਅਣਮਿੱਥੇ ਸਮੇਂ ਲਈ ਮੋਰਚਾ ਲਗਾਇਆ ਜਾਵੇਗਾ, ਜਿਸ ਦੀ ਤਿਆਰੀ ਵਜੋਂ ਮੀਟਿੰਗਾਂ ਕਰਵਾਈਆਂ ਗਈਆਂ ਅਤੇ ਕੰਧਾਂ 'ਤੇ ਪੋਸਟਰ ਵੀ ਲਾਏ ਗਏ। ਅੱਜ ਦੀਆਂ ਮੀਟਿੰਗਾਂ ਨੂੰ ਬਲਾਕ ਸੀਨੀਅਰ ਮੀਤ ਪ੍ਰਧਾਨ ਨਛੱਤਰ ਸਿੰਘ ਅਹਿਮਦਪੁਰ, ਰਾਮਫਲ ਸਿੰਘ ਬਹਾਦਰਪੁਰ ਅਤੇ ਪ੍ਰੈਸ ਸਕੱਤਰ ਤਰਨਜੀਤ ਸਿੰਘ ਆਲਮਪੁਰ ਮੰਦਰਾਂ ਨੇ ਸੰਬੋਧਨ ਕੀਤਾ।


cherry

Content Editor

Related News