ਬਸਪਾ ਵੱਲੋਂ 9ਅਪ੍ਰੈਲ ਦੀ ਪੰਜਾਬ ਸੰਭਾਲੋ ਰੈਲੀ ਦੀਆਂ ਤਿਆਰੀਆਂ ਮੁਕੰਮਲ : ਕੁਲਦੀਪ ਸਰਦੂਲਗੜ੍ਹ

Monday, Apr 06, 2026 - 05:59 PM (IST)

ਬਸਪਾ ਵੱਲੋਂ 9ਅਪ੍ਰੈਲ ਦੀ ਪੰਜਾਬ ਸੰਭਾਲੋ ਰੈਲੀ ਦੀਆਂ ਤਿਆਰੀਆਂ ਮੁਕੰਮਲ : ਕੁਲਦੀਪ ਸਰਦੂਲਗੜ੍ਹ

ਬੁਢਲਾਡਾ (ਬਾਂਸਲ) : ਬਹੁਜਨ ਸਮਾਜ ਪਾਰਟੀ ਵੱਲੋਂ ਬਾਬਾ ਸਾਹਿਬ ਬੀ.ਆਰ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਪੰਜਾਬ ਸੰਭਾਲੋ ਮੁਹਿੰਮ ਤਹਿਤ ਸੱਤਾ ਪ੍ਰਾਪਤ ਕਰੋ ਰੈਲੀ 9 ਅਪ੍ਰੈਲ ਦੀਆਂ ਤਿਆਰੀਆਂ ਦੇ ਸੰਬੰਧ ਵਿਚ ਵਿਸ਼ਾਲ ਵਰਕਰ ਮੀਟਿੰਗ ਕੀਤੀ ਗਈ। ਇਸ ਨੂੰ ਸੰਬੋਧਨ ਕਰਦਿਆਂ ਜੋਨ ਇੰਚਾਰਜ ਕੁਲਦੀਪ ਸਿੰਘ ਸਰਦੂਲਗ੍ੜ੍ਹ ਨੇ ਦੱਸਿਆ ਕਿ ਇਹ ਰੈਲੀ ਸਥਾਨਕ ਅਨਾਜ ਅਨਾਜ ਮੰਡੀ ਬੁਢਲਾਡਾ ਵਿਖੇ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਰੈਲੀ ਨੂੰ ਕਾਮਯਾਬ ਬਨਾਉਣ ਲਈ ਬੂਥ ਪੱਧਰ 'ਤੇ ਵਰਕਰਾਂ ਵੱਲੋਂ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਨਫਰਤ ਦੀ ਵੰਡ ਪਾ ਕੇ ਵੋਟ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਉਥੇ ਝੂਠ ਦੇ ਸਹਾਰੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਅੱਜ ਸਥਾਨਕ ਅਨਾਜ ਮੰਡੀ ਵਿਚ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। 

ਉਨ੍ਹਾਂ ਦੱਸਿਆ ਕਿ ਇਸ ਰੈਲੀ ਨੂੰ ਸੰਬੋਧਨ ਕਰਨ ਲਈ ਸੈਂਟਰਲ ਕੁਆਰਡੀਨੇਟਰ ਬਸਪਾ ਪੰਜਾਬ, ਹਰਿਆਣਾ, ਰਾਜਸਥਾਨ ਦੇ ਰਣਧੀਰ ਸਿੰਘ ਬੈਨੀਵਾਲ, ਪ੍ਰਧਾਨ ਬਸਪਾ ਪੰਜਾਬ-ਕੇਂਦਰੀ ਇੰਚਾਰਜ ਚੰਡੀਗੜ੍ਹ ਡਾ. ਅਵਤਾਰ ਸਿੰਘ ਕਰੀਮਪੁਰੀ (ਸਾਬਕਾ ਮੈਂਬਰ ਪਾਰਲੀਮੈਂਟ), ਕੇਂਦਰੀ ਸਟੇਟ ਇੰਚਾਰਜ ਪ੍ਰਤਾਪ ਸਿੰਘ, ਸਟੇਟ ਕੁਆਰਡੀਨੇਟਰ ਅਜੀਤ ਸਿੰਘ ਭੈਣੀ, ਜੋਨ ਇੰਚਾਰਜ ਪੰਜਾਬ ਅਤੇ ਵਿਧਾਇਕ ਡਾ. ਨਛੱਤਰ ਪਾਲ, ਜੋਨ ਇੰਚਾਰਜ ਚੋਧਰੀ ਗੁਰਨਾਮ ਸਿੰਘ, ਜੋਨ ਇੰਚਾਰਜ ਤੀਰਥ ਰਾਜਪੁਰ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ। ਇਸ ਮੌਕੇ ਰੈਲੀ ਸੰਬੰਧੀ ਜਾਇਜਾਂ ਲੈਣ ਸਮੇਂ ਜਿਲ੍ਹਾ ਪ੍ਰਧਾਨ ਬਾਬੂ ਸਿੰਘ, ਹਲਕਾ ਪ੍ਰਧਾਨ ਅਵਤਾਰ ਸਿੰਘ, ਜਿਲ੍ਹਾ ਜਨਰਲ ਸਕੱਤਰ ਰਾਮਫਲ ਸਿੰਘ, ਸੀਨੀ ਆਗੂ ਪਾਲ ਸਿੰਘ ਰੱਲੀ ਆਦਿ ਮੌਜੂਦ ਸਨ। 


author

Gurminder Singh

Content Editor

Related News