ਖੇਤੀਬਾੜੀ ਵਿਭਾਗ ਵੱਲੋਂ ਡੀਲਰ ਸਿਖਲਾਈ ਕੈਂਪ ਦਾ ਆਯੋਜਨ
Wednesday, Apr 22, 2026 - 06:28 PM (IST)
ਬੁਢਲਾਡਾ (ਮਨਜੀਤ) : ਸਥਾਨਕ ਸ਼ਹਿਰ ਦੇ ਰਾਮ ਲੀਲਾ ਗਰਾਊਂਡ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਆਉਣ ਵਾਲੇ ਸਾਉਣੀ ਦੇ ਸੀਜਨ ਨਰਮਾ ਅਤੇ ਝੋਨੇ ਦੀ ਚੰਗੀ ਫਸਲ ਸਬੰਧੀ ਡੀਲਰ ਸਿਖਲਾਈ ਕੈਂਪ ਲਗਾਇਆ ਗਿਆ । ਕੈਂਪ ਵਿਚ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਆਪਣੀ ਟੀਮ ਸਮੇਤ ਪਹੁੰਚੇ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਨੇ ਡੀਲਰਾ ਨੂੰ ਹਦਾਇਤ ਕੀਤੀ ਕਿ ਹਰ ਡੀਲਰ ਮਨਜ਼ੂਰ ਸ਼ੁਦਾ ਬੀਜ ਵੇਚਣ ਦੇ ਨਾਲ-ਨਾਲ ਪੱਕਾ ਬਿੱਲ ਵੀ ਗਾਹਕਾਂ ਨੂੰ ਦੇਣ ਤਾਂ ਜੋ ਕਿਸਾਨਾਂ ਜਾਂ ਦੁਕਾਨਦਾਰਾਂ ਨੂੰ ਕਿਸੇ ਵੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸੀਜ਼ਨ ਲਈ ਵਧੀਆ ਨਰਮੇ ਅਤੇ ਝੋਨੇ ਦਾ ਮਨਜ਼ੂਰ ਸ਼ੁਦਾ ਬੀਜ ਹੀ ਡੀਲਰ ਵੇਚਣ ਤਾਂ ਜੋ ਫਸਲਾਂ ਦਾ ਚੰਗਾ ਝਾੜ ਹੋਵੇ ਅਤੇ ਪੰਜਾਬ ਦੇ ਕਿਸਾਨ ਆਰਥਿਕ ਪੱਖੋਂ ਮਜ਼ਬੂਤ ਹੋ। ਉਨ੍ਹਾਂ ਨੇ ਸਮੂਹ ਡੀਲਰਾਂ ਨੂੰ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਅਪੀਲ ਕੀਤੀ। ਇਸ ਦੌਰਾਨ ਖੇਤੀਬਾੜੀ ਵਿਭਾਗ ਦੇ ਸ਼ਗਨਦੀਪ ਕੌਰ, ਗੁਰਪ੍ਰੀਤ ਸਿੰਘ, ਗੁਰਵੀਰ ਸਿੰਘ ਤੇ ਜਰਮਨਜੋਤ ਸਿੰਘ ਨੇ ਸੰਬੌਧਨ ਕੀਤਾ। ਪੈਸਟੀਸਾਇਡ ਐਸੋਸੀਏਸ਼ਨ ਦੇ ਪ੍ਰਧਾਨ ਸੁਭਾਸ਼ ਗੋਇਲ, ਲਵਲੀ ਬੌੜਾਂ ਵਾਲੀਆ, ਜੀਵਨ ਕੁਮਾਰ, ਸੰਜੀਵ ਕੁਮਾਰ, ਹੈਪੀ ਸੇਠ, ਸੰਜੀਵ ਕੁਮਾਰ, ਗੋਲਡੀ, ਪ੍ਰਸ਼ੋਤਮ , ਰਾਜ ਬੌੜਾਂ ਵਾਲੀਆ, ਸ਼ਹਿਲ , ਅਸ਼ੀਸ਼ ਕੁਮਾਰ, ਮੋਨੂੰ ਅਮਰਨਾਥ ਤੋਂ ਇਲਾਵਾ ਹੋਰ ਡੀਲਰ ਮੌਜੂਦ ਸਨ ਜਿਨ੍ਹਾਂ ਨੇ ਖੇਤੀਬਾੜੀ ਵਿਭਾਗ ਦੀ ਟੀਮ ਦਾ ਸਨਮਾਨ ਕੀਤਾ ਅਤੇ ਖੇਤੀਬਾੜੀ ਵਿਭਾਗ ਦੀਆ ਪਾਲਣਾ ਕਰਨ ਦਾ ਭਰੋਸਾ ਦਿੱਤਾ।
