ਬੀ. ਐੱਸ. ਐੱਨ. ਐੱਲ. ਮੁਲਾਜ਼ਮਾਂ ਨੇ ਦੇਸ਼ ਪੱਧਰੀ ਹੜਤਾਲ ''ਚ ਹਿੱਸਾ ਲੈਣ ਦਾ ਕੀਤਾ ਐਲਾਨ

11/19/2020 5:13:57 PM

ਲੁਧਿਆਣਾ (ਸਲੂਜਾ) : ਬੀ. ਐੱਸ. ਐੱਨ. ਐੱਲ. ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸਰਕਲ ਸਕੱਤਰ ਪੰਜਾਬ ਕਾਮਰੇਡ ਐੱਚ. ਐੱਸ. ਢਿੱਲੋਂ ਨੇ ਕਿਹਾ ਕਿ ਟ੍ਰੇਡ ਯੂਨੀਅਨਾਂ ਦੇ ਪੇਸ਼ ਪੱਧਰੀ ਹੜਤਾਲ 'ਚ ਬੀ. ਐੱਸ. ਐੱਨ. ਐੱਲ. ਮੁਲਾਜ਼ਮ ਵਧ ਚੜ੍ਹ ਕੇ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਜਿਸ ਦੌਰ ਵਿਚੋਂ ਅੱਜ ਬੀ. ਐੱਸ. ਐੱਨ. ਐੱਲ. ਮਹਿਕਮਾ ਗੁਜ਼ਰ ਰਿਹਾ ਹੈ, ਉਸ ਦੇ ਲਈ ਕੇਂਦਰ ਸਰਕਾਰ ਅਤੇ ਬੀ. ਐੱਸ. ਐੱਨ. ਐੱਲ. ਮੈਨੇਜਮੈਂਟ ਸਿੱਧੇ ਤੌਰ 'ਤੇ ਜਿੰਮੇਵਾਰ ਹਨ, ਜਦੋਂਕਿ ਬੀ. ਐੱਸ. ਐੱਨ. ਐੱਲ. ਦੇ ਮੁਲਾਜ਼ਮ ਲੰਬੇ ਸਮੇਂ ਤੋਂ ਇਹ ਮੰਗ ਕਰਦੇ ਆ ਰਹੇ ਹਨ ਕਿ ਪ੍ਰਾਈਵੇਟ ਕੰਪਨੀਆਂ ਦੇ ਮੁਕਾਬਲੇ ਲਈ ਬੀ. ਐੱਸ. ਐੱਨ. ਐੱਲ. ਨੂੰ ਮਜ਼ਬੂਤ ਕੀਤਾ ਜਾਵੇ ਅਤੇ ਅਜਿਹੀਆਂ ਸਕੀਮਾਂ ਸ਼ੁਰੂ ਕੀਤੀਆਂ ਜਾਣ ਜਿਸ ਨਾਲ ਖਪਤਕਾਰ ਪ੍ਰਾਈਵੇਟ ਕੰਪਨੀਆਂ ਤੋਂ ਸ਼ਿਫਟ ਹੋ ਕੇ ਬੀ. ਐੱਸ. ਐੱਨ. ਐੱਲ. 'ਚ ਆ ਜਾਣ ਪਰ ਮੋਦੀ ਸਰਕਾਰ ਇਸ ਮਹਿਕਮੇ ਦਾ ਪੂਰੀ ਤਰ੍ਹਾਂ ਨਿਜੀਕਰਨ ਕਰਨ ਦੀ ਤਿਆਰੀ ਕਰ ਰਹੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ :  ਦਾਜ ਦੀ ਮੰਗ ਪੂਰੀ ਨਾ ਕਰਨ 'ਤੇ ਪਤਨੀ ਨੂੰ ਘਰੋਂ ਕੱਢਿਆ, ਕੇਸ ਦਰਜ

ਉਨ੍ਹਾਂ ਕਿਹਾ ਕਿ ਇਸ ਹੜਤਾਲ ਵਿਚ ਸ਼ਮੂਲੀਅਤ ਕਰਦੇ ਹੋਏ ਬੀ. ਐੱਸ. ਐੱਨ. ਐੱਲ. ਮੁਲਾਜ਼ਮ ਸਰਕਾਰ 'ਤੇ ਇਸ ਗੱਲ ਦਾ ਦਬਾਅ ਪਾਉਣਗੇ ਕਿ ਬੀ. ਐੱਸ. ਐੱਨ. ਐੱਲ. ਨੂੰ ਵੇਚਣ ਦਾ ਵਿਚਾਰ ਛੱਡ ਕੇ ਮਹਿਕਮੇ ਦੀ ਵਿੱਤੀ ਹਾਲਤ ਵਿਚ ਸੁਧਾਰ ਲਿਆਉਣ ਲਈ ਉਚਿਤ ਕਦਮ ਚੁੱਕੇ। ਇਸ ਮੀਟਿੰਗ ਵਿਚ ਕਾਮਰੇਡ ਐੱਸ.ਪੀ. ਸਿੰਘ, ਕਾਮਰੇਡ ਬਲਵਿੰਦਰ ਸਿੰਘ, ਅਤਵਾਰ ਸਿੰਘ ਝਾਂਡੇ, ਵਿਪਨ ਹਰਦੇਸ਼ ਰਾਜ, ਕਮਲਜੀਤ ਸਿੰਘ, ਪ੍ਰੋਮਿਲਾ, ਰਮੇਸ਼ ਕੌਰ, ਪਰਮਪ੍ਰੀਤ ਸਿੰਘ, ਹਰਿੰਦਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਅਤੇ ਸੁਝਾਅ ਰੱਖੇ। 

ਇਹ ਵੀ ਪੜ੍ਹੋ : ਸੜਕ 'ਚ ਪਏ ਟੋਇਆਂ ਕਾਰਨ ਸਵਿਫਟ ਕਾਰ ਸਵਾਰ ਨੌਜਵਾਨ ਦੀ ਮੌਤ


Anuradha

Content Editor

Related News