ਸ਼ੱਕੀ ਹਾਲਾਤਾਂ ''ਚ ਨੌਜਵਾਨ ਦੀ ਮੌਤ

Saturday, Aug 17, 2019 - 01:59 AM (IST)

ਸ਼ੱਕੀ ਹਾਲਾਤਾਂ ''ਚ ਨੌਜਵਾਨ ਦੀ ਮੌਤ

ਮੱਖੂ (ਵਾਹੀ)— ਮੱਖੂ ਸ਼ਹਿਰ ਤੋਂ ਥੋੜ੍ਹੀ ਦੂਰੀ 'ਤੇ ਨੌਜਵਾਨ ਦੀ ਲਾਸ਼ ਮਿਲਣ ਬਾਰੇ ਪਤਾ ਲੱਗਾ ਹੈ। ਜਾਣਕਾਰੀ ਅਨੁਸਾਰ ਪਿੰਡ ਖਡੂਰ ਦੇ ਬਾਹਰਵਾਰ ਖੇਤਾਂ ਵਿਚ ਪਿੰਡ ਦੇ ਸਾਂਝੇ ਖੂਹ ਦੇ ਅਹਾਤੇ 'ਤੇ ਸ਼ੁਕੱਰਵਾਰ ਦੁਪਹਿਰ ਵੇਲੇ ਕਿਸਾਨ ਆਪਣੀ ਮੋਟਰ ਚਲਾਉਣ ਲਈ ਗਿਆ ਤਾਂ ਬੂਟਿਆਂ ਅਤੇ ਘਾਹ ਦੇ ਵਿਚਾਲੇ ਨੌਜਵਾਨ ਦੀ ਲਾਸ਼ ਵੇਖੀ ਤਾਂ ਉਸ ਨੇ ਇਸ ਬਾਰੇ ਪਿੰਡ ਵਾਲਿਆਂ ਨੂੰ ਦੱਸਿਆ। ਪਿੰਡ ਦੇ ਵਸਨੀਕ ਲਾਸ਼ ਵੇਖਣ ਮੌਕੇ 'ਤੇ ਗਏ। ਲਾਸ਼ ਵੇਖਣ ਤੋਂ ਪਤਾ ਲੱਗਾ ਕਿ ਇਹ ਲਾਸ਼ ਪਿੰਡ ਦੇ ਨੌਜਵਾਨ ਕਰਮਜੀਤ ਸਿੰਘ ਉਮਰ ਕਰੀਬ 18 ਸਾਲ ਪੁੱਤਰ ਬਲਵੰਤ ਸਿੰਘ ਦੀ ਹੈ। ਵਰਨਣਯੋਗ ਹੈ ਕਿ ਲਾਸ਼ ਦੀ ਹਾਲਤ ਬਹੁਤ ਮਾੜੀ ਸੀ । ਇੰਨੀ ਜਲਦੀ ਲਾਸ਼ ਦੀ ਇਹ ਹਾਲਤ ਨਹੀਂ ਹੋ ਸਕਦੀ, ਜਿਸ ਕਾਰਨ ਮਾਮਲਾ ਸ਼ੱਕੀ ਲੱਗ ਰਿਹਾ ਹੈ। ਮੱਖੂ ਪੁਲਸ ਮੌਕੇ 'ਤੇ ਪਹੁੰਚ ਕੇ ਮੌਤ ਦੇ ਕਾਰਨਾਂ ਦਾ ਪਤਾ ਲਾ ਰਹੀ ਹੈ ਕਿ ਇਹ ਕਤਲ ਹੈ ਜਾਂ ਨਸ਼ੇ ਦੀ ਵੱਧ ਮਾਤਰਾ ਲੈਣ 'ਤੇ ਮੌਤ ਹੋਈ ਹੈ? ਇਸ ਦਾ ਖੁਲਾਸਾ ਜਾਂਚ ਉਪਰੰਤ ਹੀ ਹੋ ਸਕੇਗਾ।


author

KamalJeet Singh

Content Editor

Related News