ਟਰੇਨ ਦੀ ਲਪੇਟ ''ਚ ਆਉਣ ਨਾਲ ਨੌਜਵਾਨ ਦੀ ਮੌਤ

Tuesday, Sep 10, 2019 - 12:49 AM (IST)

ਟਰੇਨ ਦੀ ਲਪੇਟ ''ਚ ਆਉਣ ਨਾਲ ਨੌਜਵਾਨ ਦੀ ਮੌਤ

ਮੋਰਿੰਡਾ, (ਧੀਮਾਨ)- ਬੀਤੀ ਰਾਤ ਸਥਾਨਕ ਪੁਰਾਣਾ ਰੇਲਵੇ ਸਟੇਸ਼ਨ ਨਜ਼ਦੀਕ ਪੁਰਾਣੇ ਗੋਦਾਮ ਕੋਲ ਇਕ 27 ਸਾਲਾ ਵਿਅਕਤੀ ਦੀ ਇਕ ਟਰੇਨ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਸ ਚੌਕੀ ਮੋਰਿੰਡਾ ਦੇ ਇੰਚਾਰਜ ਰਘਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 12 ਵਜੇ ਚਰਨਜੀਤ ਸਿੰਘ (27) ਪੁੱਤਰ ਸਵ. ਜੱਗਾ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ, ਵਾਰਡ 3 ਮੋਰਿੰਡਾ ਪੁਰਾਣਾ ਰੇਲਵੇ ਸਟੇਸ਼ਨ ਨੇੜੇ ਇਕ ਗੋਦਾਮ ਨਜ਼ਦੀਕ ਨੰਗਲ ਵੱਲ ਜਾ ਰਹੀ ਇਕ ਲੋਡ ਮਾਲ ਗੱਡੀ ਦੀ ਲਪੇਟ 'ਚ ਆ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਦੀ ਜਾਣਕਾਰੀ ਰੇਲਵੇ ਪੁਲਸ ਚੌਕੀ ਇੰਚਾਰਜ ਰੂਪਨਗਰ ਏ. ਐੱਸ. ਆਈ. ਰਾਜਿੰਦਰ ਕੁਮਾਰ ਨੂੰ ਦਿੱਤੀ ਗਈ, ਜਿਨ੍ਹਾਂ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ 174 ਦੀ ਕਾਰਵਾਈ ਤਹਿਤ ਲਾਸ ਵਾਰਸਾਂ ਨੂੰ ਸੌਂਪ ਦਿੱਤੀ।


author

KamalJeet Singh

Content Editor

Related News