ਰਜਵਾਹੇ ''ਚੋਂ ਅਣਪਛਾਤੀ ਔਰਤ ਦੀ ਲਾਸ਼ ਬਰਾਮਦ

Sunday, Aug 23, 2026 - 05:54 PM (IST)

ਰਜਵਾਹੇ ''ਚੋਂ ਅਣਪਛਾਤੀ ਔਰਤ ਦੀ ਲਾਸ਼ ਬਰਾਮਦ

ਬੁਢਲਾਡਾ (ਬਾਂਸਲ): ਬੁਢਲਾਡਾ-ਬਰੇਟਾ ਰੋਡ 'ਤੇ ਰਜਵਾਹੇ ਦੇ ਰੇਲਵੇ ਪੁੱਲ ਨੇੜੇ ਪਾਣੀ 'ਚ ਤਰਦੀ ਹੋਈ ਇੱਕ ਅਣਪਛਾਤੀ ਔਰਤ ਦੀ ਲਾਸ਼ ਬਰਾਮਦ ਹੋਈ ਹੈ।ਇਸ ਸਬੰਧੀ ਚੌਕੀ ਜੀ.ਆਰ.ਪੀ. ਵੱਲੋਂ ਪੁਲਸ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ। ਮ੍ਰਿਤਕਾ ਦੀ ਲਾਸ਼ ਨੂੰ ਪਛਾਣ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਬੁਢਲਾਡਾ ਦੇ ਮੁਰਦਾਘਰ 'ਚ ਰਖਵਾਇਆ ਗਿਆ ਹੈ। 

ਮ੍ਰਿਤਕਾ ਦਾ ਹੁਲੀਆ 
ਰੰਗ ਸਾਫ਼, ਕੱਦ ਕਰੀਬ 5.1 ਇੰਚ, ਉਮਰ ਕਰੀਬ 45-50 ਸਾਲ ਦੀ ਹੈ। ਪਾਣੀ 'ਚ ਡੁੱਬੀ ਹੋਣ ਕਾਰਨ ਲਾਸ਼ ਗਲੀ ਹੋਈ ਹੈ।


author

Shivani Bassan

Content Editor

Related News