ਬੀ. ਐੱਮ. ਡਬਲਿਊ. ਦੇ ਸ਼ੀਸ਼ੇ ਤੋਡ਼ ਕੇ ਮੋਬਾਇਲ ਅਤੇ ਹੋਰ ਸਾਮਾਨ ਚੋਰੀ, ਕੇਸ ਦਰਜ
Friday, Oct 12, 2018 - 12:42 AM (IST)

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਬੀ. ਐੱਮ. ਡਬਲਿਊ ਦੇ ਸ਼ੀਸ਼ੇ ਤੋਡ਼ ਕੇ ਮੋਬਾਇਲ ਅਤੇ ਹੋਰ ਸਾਮਾਨ ਚੋਰੀ ਕਰਨ ’ਤੇ ਅਣਪਛਾਤੇ ਵਿਅਕਤੀ/ਵਿਅਕਤੀਆਂ ਵਿਰੁੱਧ ਥਾਣਾ ਸਦਰ ਸੰਗਰੂਰ ’ਚ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਮੁਦੱਈ ਇੰਦਰਵੀਰ ਸਿੰਘ ਗਰੇਵਾਲ ਵਾਸੀ ਬਾਲੀਆ ਰੋਡ ਸੰਗਰੂਰ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ 9-10 ਅਕਤੂਬਰ ਦੀ ਵਿਚਕਾਰਲੀ ਰਾਤ ਨੂੰ ਮੁਦੱਈ ਆਪਣੇ ਦੋਸਤ ਕਰਮਸੁਖਵੀਰ ਸਿੰਘ ਦੇ ਨਾਲ ਆਪਣੇ ਦੋਸਤ ਉਰਵਿਜੈ ਬਰਾਡ਼ ਦੇ ਵਿਆਹ ਵਿਚ ਗਿਆ ਸੀ। ਜਦੋਂ ਸਵੇਰੇ ਕਰੀਬ 1 ਵਜੇ ਉਹ ਆਪਣੀ ਨੰਬਰੀ ਬੀ. ਐੱਮ. ਡਬਲਿਊ ਗੱਡੀ ’ਚ ਵਾਪਸ ਜਾਣ ਲੱਗੇ ਤਾਂ ਦੇਖਿਆ ਕਿ ਗੱਡੀ ਦੇ ਇਕ ਪਾਸੇ ਦੋਵੇਂ ਸ਼ੀਸ਼ੇ ਟੁੱਟੇ ਪਏ ਸਨ ਅਤੇ ਗੱਡੀ ’ਚੋਂ ਇਕ ਮੋਬਾਇਲ, ਚਾਰ ਪੀਸ ਪਰਫਿਊਮ ਅਤੇ ਇਕ ਜੂਤੀਆਂ ਦਾ ਜੌਡ਼ਾ ਕਿਸੇ ਅਣਪਛਾਤੇ ਵਿਅਕਤੀ/ਵਿਅਕਤੀਆਂ ਵੱਲੋਂ ਚੋਰੀ ਕਰ ਲਿਆ ਗਿਆ ਸੀ।