ਨੀਲੇ ਕਾਰਡ ਕੱਟਣ ਸਮੇਂ ਅੰਗਹੀਣ ਵੀ ਨਾ ਬਖਸ਼ੇ ਗਏ

05/13/2020 6:26:38 PM

ਬੁਢਲਾਡਾ (ਮਨਜੀਤ): ਕਾਂਗਰਸ ਸਰਕਾਰ ਬਣਦਿਆਂ ਹੀ ਸਭ ਤੋਂ ਪਹਿਲਾਂ ਸਿਆਸੀ ਰੰਜਿਸ਼ਾਂ ਤਹਿਤ ਨੀਲੇ ਕਾਰਡ ਧਾਰਕ ਗਰੀਬ ਲੋਕਾਂ ਨੂੰ ਇਸ ਦਾ ਸ਼ਿਕਾਰ ਬਣਾਇਆ ਗਿਆ। ਇੱਥੋਂ ਤੱਕ ਕਿ ਪੜਤਾਲ ਕਰਨ ਸਮੇਂ ਆਟਾ ਅਤੇ ਦਾਲ ਦੇ ਸਹਾਰੇ ਅਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਲੇ ਅੰਗਹੀਣਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਇਸ ਸਬੰਧੀ ਬੁਢਲਾਡਾ ਸ਼ਹਿਰ ਦੇ ਵਾਸੀ ਘਨਸ਼ਿਆਮ ਦਾਸ ਪੁੱਤਰ ਸਤਪਾਲ ਜੋ ਕਿ ਫੁੱਲ ਵੇਚਣ ਦਾ ਕਾਰੋਬਾਰ ਕਰਦਾ ਹੈ ਅਤੇ ਸਰਰਿਕ ਪੱਖੋਂ ਅੰਗਹੀਣ ਹੈ ਨੇ ਦੱਸਿਆ ਕਿ ਉਹ ਕੇਵਲ ਸਰਕਾਰ ਦੀਆਂ ਸਕੀਮਾਂ ਅਤੇ ਆਪਣੀ ਫੁੱਲਾਂ ਦੇ ਕਾਰੋਬਾਰ ਦੇ ਸਹਾਰੇ ਹੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਪਰ ਉਸ ਦਾ ਨੀਲਾ ਕਾਰਡ ਕੱਟ ਦਿੱਤਾ ਹੈ, ਜਿਸ ਕਰਕੇ ਉਹ ਨੀਲੇ ਕਾਰਡ ਵਾਲੀਆਂ ਸਹੂਲਤਾਂ ਤੋਂ ਵਾਂਝਾ ਹੋ ਗਿਆ ਹੈ।

ਮੇਰੇ ਤੋਂ ਇਲਾਵਾ ਵੱਖ-ਵੱਖ ਵਰਗਾਂ ਨਾਲ ਸਬੰਧਿਤ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਦੇ ਨੀਲੇ ਕਾਰਡ ਕੱਟ ਦਿੱਤੇ ਗਏ ਜੋ ਕਿ ਸਰਕਾਰ ਦੀ ਮਹਾਨਲਾਇਕੀ ਨੇ ਗਰੀਬ ਲੋਕਾਂ ਦਾ ਕਚੂੰਭਰ ਕੱਢ ਕੇ ਰੱਖ ਦਿੱਤਾ ਹੈ। ਇਨ੍ਹਾਂ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਹਾਮਾਰੀ ਦੌਰਾਨ ਨੀਲੇ ਕਾਰਡ ਹੀ ਲੋਕਾਂ ਨੂੰ ਦੋ ਡੰਗ ਦੀ ਰੋਟੀ ਮੁਹੱਈਆ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਤੁਰੰਤ ਸਮੁੱਚੇ ਨੀਲੇ ਕਾਰਡ ਬਹਾਲ ਕੀਤੇ ਜਾਣ ਤਾਂ ਜੋ ਲੋੜਵੰਦਾਂ ਨੂੰ ਰਾਸ਼ਨ ਮਿਲ ਸਕੇ। ਇਸ ਸਬੰਧੀ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਦੇ ਸਿਆਸੀ ਸਲਾਹਕਾਰੀ ਪ੍ਰਵੇਸ਼ ਕੁਮਾਰ ਹੈਪੀ ਮਲਹੋਤਰਾ ਨੇ ਕਿਹਾ ਕਿ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਜਾਣਾ ਇੱਕ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਇਨ੍ਹਾਂ ਕੱਟੇ ਕਾਰਡਾਂ ਦੀ ਦੁਬਾਰਾ ਪੜਤਾਲ ਕਰਵਾਈ ਜਾਵੇਗੀ ਜੋ ਵਿਅਕਤੀ ਇਸ ਲਈ ਜਿੰਮੇਵਾਰ ਹੋਣਗੇ। ਉਨ੍ਹਾਂ ਖਿਲਾਫ ਕਾਰਵਾਈ ਕਰਵਾਵਾਂਗੇ।


Shyna

Content Editor

Related News