ਬੀ. ਐੱਡ ਅਧਿਆਪਕਾਂ ਦੀ ਭੁੱਖ ਹੜਤਾਲ ਤੀਜੇ ਦਿਨ ''ਚ ਦਾਖਲ

09/20/2019 7:12:03 PM

ਸੰਗਰੂਰ (ਬੇਦੀ, ਹਰਜਿੰਦਰ)-ਟੈੱਟ ਪਾਸ ਬੇਰੋਜ਼ਗਾਰ ਬੀ. ਐੱਡ ਅਧਿਆਪਕ ਯੂਨੀਅਨ ਵੱਲੋਂ ਇਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਗੇਟ 'ਤੇ ਲਾਇਆ ਪੱਕਾ ਮੋਰਚਾ ਗਿਆਰਵੇਂ ਦਿਨ ਵੀ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਲੜੀਵਾਰ ਭੁੱਖ ਹੜਤਾਲ ਦੇ ਤੀਜੇ ਦਿਨ ਜ਼ਿਲਾ ਪਟਿਆਲਾ ਦੇ ਆਗੂ ਅਮਨ ਸੇਖਾਂ, ਮਨਜੀਤ ਕੌਰ, ਸੁਖਵੀਰ ਦੁਗਾਲ, ਨਵਜੀਵਨ ਸਿੰਘ, ਗੁਰਜੀਤ ਖਾਈ ਬੈਠੇ।

ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਨੌਜਵਾਨਾਂ ਨੂੰ ਵਿਦੇਸ਼ਾਂ 'ਚ ਪ੍ਰਵਾਸ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਰੋਜ਼ਗਾਰ ਦਾ ਸਥਾਈ ਪ੍ਰਬੰਧ ਨਾ ਹੋਣ ਕਾਰਣ ਨਵੀਂ ਪੀੜ੍ਹੀ ਨਿਰਾਸ਼ ਹੈ। ਜੇਕਰ ਐਤਵਾਰ ਤੋਂ ਪਹਿਲਾਂ ਉਨ੍ਹਾਂ ਦੀਆਂ ਮੰਗਾਂ ਸਬੰਧੀ ਸੁਣਵਾਈ ਨਹੀਂ ਹੁੰਦੀ ਤਾਂ ਭਰਾਤਰੀ ਜਥੇਬੰਦੀਆਂ ਦੀ ਮੀਟਿੰਗ ਸੱਦ ਕੇ ਸਹਿਯੋਗ ਲੈਂਦਿਆਂ ਸੰਘਰਸ਼ ਹੋਰ ਤੇਜ਼ ਕਰਨਗੇ।

ਭਰਾਤਰੀ ਜਥੇਬੰਦੀਆਂ 'ਚੋਂ ਨਰੇਗਾ ਕਰਮਚਾਰੀ ਯੂਨੀਅਨ ਸੂਬਾ ਮੀਤ ਪ੍ਰਧਾਨ ਰਣਧੀਰ ਸਿੰਘ, ਭਰਾਤਰੀ ਜਥੇਬੰਦੀ ਵੱਲੋਂ ਨਵਦੀਪ ਭਵਾਨੀਗੜ੍ਹ, ਕਾਮਰੇਡ ਨਿਰਮਲ ਸਿੰਘ, ਕਾਮਰੇਡ ਲੱਖਮੀ ਚੰਦ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਹਾਜ਼ਰ ਆਗੂਆਂ 'ਚ ਯੁੱਧਜੀਤ ਬਠਿੰਡਾ, ਰਣਜੋਧ ਸਿੰਘ, ਗੋਬਿੰਦ ਸਿੰਘ, ਦਵਿੰਦਰ ਸਿੰਘ ਥਰਾਜਵਾਲਾ,ਕੁਲਦੀਪ ਪਟਿਆਲਾ, ਹਰਦੀਪ ਕੌਰ ਸੰਗਰੂਰ, ਜਸਵਿੰਦਰ ਸ਼ਾਹਪੁਰ, ਕਾਮਰੇਡ ਨਿਰਮਲ ਸਿੰਘ ਸੀ. ਪੀ. ਆਈ., ਲਕਸ਼ਮੀ ਚੰਦ, ਰਣਧੀਰ ਸਿੰਘ ਸੂਬਾ ਮੀਤ ਪ੍ਰਧਾਨ ਮਨਰੇਗਾ ਯੂਨੀਅਨ, ਕਾਮਰੇਡ ਊਧਮ ਸਿੰਘ ਸੰਤੋਖਪੁਰਾ, ਬੀਰਬਲ ਸਿੰਘ, ਹਰਜੀਤ ਕੌਰ ਸੰਗਰੂਰ, ਖੁਸ਼ਦੀਪ ਬਾਲਦ ਕਲਾਂ, ਸਰਬਜੀਤ ਸੰਗਰੂਰ, ਕੁਲਦੀਪ ਭੁਟਾਲ, ਰਣਜੀਤ ਕੋਟੜਾ, ਸੁਖਵਿੰਦਰ ਲੇਹਲ ਜ਼ਿਲਾ ਪ੍ਰਧਾਨ, ਜਸਪ੍ਰੀਤ ਸਿੰਘ ਨਾਭਾ, ਕੁਲਵੰਤ ਲੌਂਗੋਵਾਲ, ਅਮਨ ਸੇਖਾਂ, ਬਲਜਿੰਦਰ, ਸੰਦੀਪ ਜਖੇਪਲ ਨੇ ਵੀ ਵਿਚਾਰ ਸਾਂਝੇ ਕੀਤੇ।


Karan Kumar

Content Editor

Related News