ਪ੍ਰਸ਼ਾਸਨ ਦੀ ਕਾਰਵਾਈ ਤੋਂ ਪਰੇਸ਼ਾਨ ਸਕੂਲ ਵਾਹਨ ਚਾਲਕਾਂ ਨੇ ਘੇਰਿਆ DC ਦਫਤਰ

Wednesday, Feb 19, 2020 - 05:49 PM (IST)

ਪ੍ਰਸ਼ਾਸਨ ਦੀ ਕਾਰਵਾਈ ਤੋਂ ਪਰੇਸ਼ਾਨ ਸਕੂਲ ਵਾਹਨ ਚਾਲਕਾਂ ਨੇ ਘੇਰਿਆ DC ਦਫਤਰ

ਬਠਿੰਡਾ (ਕੁਨਾਲ ਬੰਸਲ) - ਸੰਗਰੂਰ ਦੇ ਲੌਂਗੋਵਾਲ ਵਿਖੇ ਵਾਪਰੇ ਭਿਆਨਕ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਦੇ ਹੁਕਮਾਂ 'ਤੇ ਪ੍ਰਸ਼ਾਸਨ ਵਲੋਂ ਸਖਤੀ ਵਰਤੀ ਜਾ ਰਹੀ ਹੈ। ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਇਸ ਸਖਤੀ ਤੋਂ ਹੁਣ ਸਕੂਲ ਵਾਹਨਾਂ ਦੇ ਡਰਾਈਵਰ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹਨ, ਜਿਸ ਕਾਰਨ ਅੱਜ ਬਠਿੰਡਾ 'ਚ ਸਕੂਲ ਵਾਹਨਾਂ ਦੇ ਡਰਾਈਵਰਾਂ ਵਲੋਂ ਡੀ. ਸੀ. ਦਫਤਰ ਦਾ ਘਿਰਾਓ ਕੀਤਾ ਗਿਆ। ਦਫਤਰ ਦੇ ਘਿਰਾਓ ਦੌਰਾਨ ਇਕੱਠੇ ਹੋਏ ਡਰਾਈਵਰਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਡੀ.ਸੀ ਨੂੰ ਮੰਗ-ਪੱਤਰ ਵੀ ਦਿੱਤਾ। ਪ੍ਰਦਰਸ਼ਨ ਕਰ ਰਹੇ ਗੱਡੀ ਚਾਲਕਾਂ ਨੇ ਜਿਥੇ ਸੰਗਰੂਰ 'ਚ ਮਾਸੂਮ ਬੱਚਿਆਂ ਨਾਲ ਵਾਪਰੀ ਘਟਨਾ ਨੂੰ ਮੰਦਭਾਗਾ ਦੱਸਿਆ, ਉਥੇ ਹੀ ਉਨ੍ਹਾਂ ਪ੍ਰਸ਼ਾਸਨ ਦੇ ਰੱਵਈਏ ਨੂੰ ਵੀ ਗਲਤ ਕਰਾਰ ਦਿੱਤਾ। ਇਸੇ ਕਾਰਨ ਉਕਤ ਲੋਕਾਂ ਦਾ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਗੁੱਸਾ ਆ ਰਿਹਾ ਹੈ। ਵਾਹਨ ਚਾਲਕਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਦੇ ਅਧਿਕਾਰੀ ਉਨ੍ਹਾਂ ਨੂੰ ਕੁਝ ਦਿਨਾਂ ਦਾ ਸਮਾਂ ਦੇਣ ਤਾਂਕਿ ਉਹ ਵਾਹਨਾਂ ਦੀ ਮੁਰਮੰਤ ਅਤੇ ਉਸ ਦੇ ਕਾਗਜ਼ ਬਣਵਾ ਸਕਣ। 


author

rajwinder kaur

Content Editor

Related News