ਨਕਲੀ ਆਰ. ਓ. ਬਣਾਉਣ ਵਾਲੀ ਫੈਕਟਰੀ ''ਤੇ ਛਾਪਾ, ਦਰਜਨਾਂ ਆਰ. ਓ. ਸੀਲ

02/15/2020 12:56:52 PM

ਬਠਿੰਡਾ (ਵਰਮਾ) : ਅੰਬਾਲਾ ਦੀ ਜੂਸਰ ਬਣਾਉਣ ਵਾਲੀ ਸੁਜਾਤਾ ਕੰਪਨੀ ਨੇ ਦਿੱਲੀ ਹਾਈ ਕੋਰਟ 'ਚ ਅਪੀਲ ਦਾਇਰ ਕਰ ਕੇ ਬਠਿੰਡਾ, ਸਿਰਸਾ ਅਤੇ ਦਿੱਲੀ 'ਚ ਸੁਜਾਤਾ ਦੇ ਨਾਂ 'ਤੇ ਨਕਲੀ ਆਰ. ਓ. ਬਣਾਉਣ ਵਾਲੀ ਕੰਪਨੀ 'ਤੇ ਛਾਪੇਮਾਰੀ ਕੀਤੀ। ਇਸ ਟੀਮ 'ਚ ਕਮਿਸ਼ਨਰ ਸੁਰੇਸ਼ ਜੈਨ, ਉਨ੍ਹਾਂ ਦੇ ਸਹਾਇਕ ਕੰਪਨੀ ਦੇ ਅਧਿਕਾਰੀ ਅਸ਼ੋਕ ਕੁਮਾਰ ਤੇ ਚਾਰ ਲੀਗਲ ਐਡਵਾਈਜ਼ਰ ਸ਼ਾਮਲ ਸਨ, ਜਿਨ੍ਹਾਂ ਦੁਪਹਿਰ 12 ਵਜੇ ਰਾਮਬਾਗ ਰੋਡ ਸਥਿਤ ਆਰ. ਓ. ਬਣਾਉਣ ਵਾਲੀ ਕੰਪਨੀ 'ਤੇ ਛਾਪੇਮਾਰੀ ਕੀਤੀ। ਟੀਮ ਨੂੰ ਉਥੇ ਲਗਭਗ 2 ਦਰਜਨ ਸੁਜਾਤਾ ਦੇ ਨਾਂ ਤੋਂ ਆਰ. ਓ. ਮਿਲੇ, ਜਿਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ। ਛਾਪੇਮਾਰੀ ਟੀਮ ਨੇ ਬਠਿੰਡਾ ਕੋਤਵਾਲੀ ਤੋਂ ਵੀ ਪੁਲਸ ਕਰਮਚਾਰੀ ਨਾਲ ਲਏ ਅਤੇ ਲਗਭਗ 4-5 ਘੰਟੇ ਉਨ੍ਹਾਂ ਨੇ ਫੈਕਟਰੀ ਨੂੰ ਖੰਗਾਲਿਆ, ਉਥੋਂ ਬਿੱਲ ਅਤੇ ਹੋਰ ਸਾਮਾਨ ਬਰਾਮਦ ਕਰ ਕੇ ਨਾਲ ਲੈ ਗਏ। ਇਸ ਕੰਪਨੀ ਦੇ ਮਾਲਕ ਰਾਜੇਸ਼ ਕੁਮਾਰ ਅਤੇ ਜਤਿੰਦਰ ਕੁਮਾਰ ਹਨ, ਜਿਨ੍ਹਾਂ ਦਿੱਲੀ 'ਚ ਆਪਣੀ ਸੁਜਾਤਾ ਦੇ ਨਾਂ ਨਾਲ ਪ੍ਰਾਈਵੇਟ ਲਿਮਟਿਡ ਕੰਪਨੀ ਬਣਾ ਰੱਖੀ ਹੈ।

ਸੁਜਾਤਾ ਕੰਪਨੀ ਅਨੁਸਾਰ ਬਠਿੰਡਾ ਸਥਿਤ ਇਸ ਕੰਪਨੀ ਨੂੰ ਗੀਜ਼ਰ ਅਤੇ ਆਰ. ਓ. ਬਣਾਉਣ ਤੋਂ ਪਹਿਲਾਂ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਨਹੀਂ ਰੁਕੇ ਤਾਂ ਉਨ੍ਹਾਂ ਨੂੰ ਅਦਾਲਤ ਦਾ ਸਹਾਰਾ ਲੈਣਾ ਪਿਆ। ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿਰਸਾ ਦੇ ਸਾਗਵਾਨ ਬਾਜ਼ਾਰ ਦੇ ਨੇੜੇ ਅਸੀਜਾ ਕੰਪਨੀ ਦੇ ਸ਼ੋਅਰੂਮ 'ਚ ਛਾਪੇਮਾਰੀ ਕਰ ਕੇ ਉਥੇ 4-5 ਲੱਖ ਰੁਪਏ ਦਾ ਮਾਲ ਵੀ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦਿੱਲੀ 'ਚ ਵੀ ਇਨ੍ਹਾਂ ਦੀ ਉਕਤ ਕੰਪਨੀ 'ਤੇ ਛਾਪੇਮਾਰੀ ਕੀਤੀ ਗਈ ਹੈ।

ਅਦਾਲਤ ਨੂੰ ਗੁੰਮਰਾਹ ਕਰ ਛਾਪੇਮਾਰੀ ਦੇ ਹੁਕਮ ਕੀਤੇ ਪ੍ਰਾਪਤ : ਰਾਜੇਸ਼ ਕੁਮਾਰ
ਦੂਜੇ ਪਾਸੇ ਕੰਪਨੀ ਦੇ ਮਾਲਕ ਰਾਜੇਸ਼ ਕੁਮਾਰ, ਜਤਿੰਦਰ ਕੁਮਾਰ ਨੇ ਦੱਸਿਆ ਕਿ ਉਹ 2012 ਤੋਂ ਸੁਜਾਤਾ ਆਰ. ਓ. ਤਿਆਰ ਕਰ ਰਹੇ ਹਨ, ਜਿਸ ਦਾ ਉਨ੍ਹਾਂ ਕੋਲ ਅਧਿਕਾਰ ਵੀ ਹੈ, ਕੰਪਨੀ ਦੀ ਕਲਾਜ਼ 11 ਤਹਿਤ ਉਨ੍ਹਾਂ ਫਰਮ ਨੂੰ ਰਜਿਸਟਰ ਕਰਵਾ ਰੱÎਖਿਆ ਹੈ, ਜਦਕਿ ਸੁਜਾਤਾ ਕੰਪਨੀ ਕਲਾਜ਼ 9 ਤਹਿਤ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁਝ ਸਾਲ ਪਹਿਲਾਂ ਉਨ੍ਹਾਂ ਦਿੱਲੀ 'ਚ ਆਪਣੀ ਪ੍ਰਾਈਵੇਟ ਲਿਮਟਿਡ ਫਰਮ ਵੀ ਬਣਾਈ ਅਤੇ ਕੰਮ ਕਰ ਰਹੇ ਹਨ।


cherry

Content Editor

Related News