ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 4 ਨਵੇਂ ਮਰੀਜ਼ਾਂ 'ਚੋਂ ਇਕ ਲਾਪਤਾ, ਸਿਹਤ ਮਹਿਕਮੇ 'ਚ ਮਚੀ ਹਫੜਾ-ਦਫੜੀ

Thursday, Jul 23, 2020 - 10:18 AM (IST)

ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 4 ਨਵੇਂ ਮਰੀਜ਼ਾਂ 'ਚੋਂ ਇਕ ਲਾਪਤਾ, ਸਿਹਤ ਮਹਿਕਮੇ 'ਚ ਮਚੀ ਹਫੜਾ-ਦਫੜੀ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਜ਼ਿਲ੍ਹਾ ਬਰਨਾਲਾ 'ਚ ਅੱਜ ਚਾਰ ਹੋਰ ਮਰੀਜ਼ ਕੋਰੋਨਾ ਪਾਜ਼ੇਟਿਵ ਦੇ ਆਏ ਹਨ। ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਡਾ. ਜੋਤੀ ਕੌਸ਼ਲ ਨੇ ਦੱਸਿਆ ਕਿ ਦੋ ਮਰੀਜ਼ ਬਰਨਾਲਾ ਦੇ ਹਨ। ਇਹ ਦੋਵੇਂ ਮਰੀਜ਼ ਕੱਚਾ ਕਾਲਜ ਰੋਡ ਗਲੀ ਨੰਬਰ ਪੰਜ ਅਤੇ ਗਲੀ ਨੰਬਰ ਛੇ ਦੇ ਹਨ। ਇਨ੍ਹਾਂ 'ਚੋਂ ਇਕ ਔਰਤ ਦਾ ਮੁੰਡਾ ਕੋਰੋਨਾ ਪਾਜ਼ੇਟਿਵ ਆਇਆ ਹੈ ਉਸ ਦਾ ਇਲਾਜ ਦਿੱਲੀ ਵਿਖੇ ਚੱਲ ਰਿਹਾ ਹੈ ਆਪਣੇ ਮੁੰਡੇ ਦੇ ਸੰਪਰਕ 'ਚ ਆਉਣ ਕਾਰਣ ਹੀ ਔਰਤ ਕੋਰੋਨਾ ਪਾਜ਼ੇਟਿਵ ਪਾਈ ਗਈ।

ਇਕ ਮਰੀਜ਼ ਭਦੌੜ ਤੋਂ ਹੈ, ਇਕ ਮਰੀਜ਼ ਵਧਾਤੇ ਤੋਂ ਹੈ ਜੋ ਪਿੰਡ ਵਧਾਤੇ ਵਾਲਾ ਮਰੀਜ਼ ਕੋਰੋਨਾ ਪਾਜ਼ੇਟਿਵ ਆਇਆ ਹੈ। ਉਸ ਨਾਲ ਅਜੇ ਸੰਪਰਕ ਨਹੀਂ ਹੋ ਸਕਿਆ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਉਕਤ ਮਰੀਜ਼ ਨਾਲ ਸੰਪਰਕ ਨਾ ਹੋਣ 'ਤੇ ਸਿਹਤ ਵਿਭਾਗ 'ਚ ਹਫੜਾ-ਦਫੜੀ ਮਚੀ ਹੋਈ ਹੈ। ਸਿਹਤ ਵਿਭਾਗ ਉਸ ਦੀ ਤੇਜ਼ੀ ਨਾਲ ਭਾਲ ਕਰ ਰਿਹਾ ਹੈ। ਹੁਣ ਤੱਕ ਜ਼ਿਲ੍ਹਾ ਬਰਨਾਲਾ 'ਚ 89 ਨਵੇਂ ਮਰੀਜ਼ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ 'ਚੋਂ ਦੋ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।


author

Shyna

Content Editor

Related News