ਪੰਜਾਬ ਕੇਸਰੀ ਗਰੁੱਪ ਵੱਲੋਂ ਬਰਨਾਲਾ ''ਚ ਲਗਾਇਆ ਗਿਆ ਮੁਫਤ ਮੈਡੀਕਲ ਕੈਂਪ

07/07/2019 11:47:48 AM

ਬਰਨਾਲਾ (ਪੁਨੀਤ ਮਾਨ) : ਪੰਜਾਬ ਕੇਸਰੀ ਗਰੁੱਪ ਵੱਲੋਂ ਸਵ. ਸ਼੍ਰੀਮਤੀ ਸਵਦੇਸ਼ ਚੌਪੜਾ ਜੀ ਦੀ ਚੌਥੀ ਬਰਸੀ 'ਤੇ ਬਰਨਾਲਾ ਦੇ ਮਦਰ ਟੀਚਰ ਸਕੂਲ ਵਿਚ ਮੁਫਤ ਮੈਡੀਕਲ ਕੈਂਪ ਦਾ ਅਯੋਜਨ ਕੀਤਾ ਗਿਆ ਹੈ। ਇਸ ਮੈਡੀਕਲ ਕੈਂਪ ਵਿਚ ਡਿਪਟੀ ਕਮਿਸ਼ਨਰ ਤੇ ਐਸ. ਐਸ. ਪੀ. ਤੋਂ ਇਲਾਵਾ ਬਰਨਾਲਾ ਜ਼ਿਲੇ ਦੀਆਂ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਸਮਾਜ ਸੇਵੀ ਸੰਸਥਾਵਾਂ ਤੇ ਧਾਰਮਿਕ ਆਗੂਆਂ ਨੇ ਹਿੱਸਾ ਲਿਆ ਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

PunjabKesari

ਕੈਂਪ ਵਿਚ ਬਰਨਾਲਾ ਸਿਵਲ ਹਸਪਤਾਲ ਤੇ ਡੀ. ਐਮ. ਸੀ. ਲੁਧਿਆਣਾ ਤੋਂ ਆਏ ਡਾਕਟਰਾਂ ਦੀਆਂ ਟੀਮਾਂ ਨੇ ਬਰਨਾਲਾ ਜ਼ਿਲੇ ਦੇ ਵੱਖ-ਵੱਖ ਪਿੰਡ ਤੇ ਸ਼ਹਿਰਾਂ ਤੋਂ ਵੱਡੀ ਗਿਣਤੀ ਵਿਚ ਚੈਕਅੱਪ ਕਰਾਉਣ ਲਈ ਆਏ ਮਰੀਜਾਂ ਦੀ ਜਾਂਚ ਕੀਤੀ ਤੇ ਮੁਫਤ ਦਵਾਈਆਂ ਦਿੱਤੀਆਂ। ਈ. ਸੀ. ਜੀ ਤੇ ਖੂਨ ਜਾਂਚ ਤੋਂ ਲੈ ਕੇ ਹੋਰ ਕਈ ਮਹਿੰਗੇ ਟੈਸਟ ਵੀ ਇਥੇ ਬਿਲਕੁਲ ਮੁਫਤ ਕੀਤੇ ਗਏ। ਚੈਕਅੱਪ ਕਰਾਉਣ ਆਏ ਮਰੀਜਾਂ ਨੇ ਪੰਜਾਬ ਕੇਸਰੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਣੇ ਚਾਹੀਦੇ ਹਨ ਜਿਸ ਨਾਲ ਆਮ ਲੋਕਾਂ ਨੂੰ ਮੁਫ਼ਤ ਵਿਚ ਇਲਾਜ ਮਿਲ ਸਕੇ। ਦੱਸ ਦੇਈਏ ਕਿ ਪੰਜਾਬ ਕੇਸਰੀ ਗਰੁੱਪ ਵੱਲੋਂ ਬਰਨਾਲਾ ਦੇ ਨਾਲ-ਨਾਲ ਪੂਰੇ ਉਤਰ ਭਾਰਤ ਵਿਚ 6 ਅਤੇ 7 ਜੁਲਾਈ ਨੂੰ ਮੁਫਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ।


cherry

Content Editor

Related News