ਨਾਈਆਂ ਦੀਆਂ ਦੁਕਾਨਾਂ ਤੇ ਸੈਲੂਨ ਸੋਮਵਾਰ ਤੇ ਸ਼ਨੀਵਾਰ ਖੁੱਲ੍ਹਣਗੇ

Friday, May 22, 2020 - 11:39 PM (IST)

ਨਾਈਆਂ ਦੀਆਂ ਦੁਕਾਨਾਂ ਤੇ ਸੈਲੂਨ ਸੋਮਵਾਰ ਤੇ ਸ਼ਨੀਵਾਰ ਖੁੱਲ੍ਹਣਗੇ

ਮਾਨਸਾ, (ਮਨਜੀਤ ਕੌਰ)— ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਵਪਾਰ ਤੇ ਅਰਥ ਵਿਵਸਥਾ ਨੂੰ ਸੁਧਾਰਨ ਲਈ ਲਾਕਡਾਊਨ ਸਮੇਂ ਦੌਰਾਨ ਨਿਸ਼ਚਿਤ ਦਿਨਾਂ ਲਈ ਕਾਰੋਬਾਰ, ਜ਼ਰੂਰੀ ਗਤੀਵਿਧੀਆਂ ਅਤੇ ਆਵਾਜਾਈ 'ਚ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਦਿੱਤੀਆਂ ਗਈਆਂ ਛੋਟਾਂ ਦੀ ਲਗਾਤਾਰਤਾ 'ਚ ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਦੁਆਰਾ ਜ਼ਿਲ੍ਹੇ ਦੇ ਨਾਨ ਕੰਟੇਨਮੈਂਟ ਜ਼ੋਨ ਅੰਦਰ ਨਾਈਆਂ ਦੀਆਂ ਦੁਕਾਨਾਂ ਤੇ ਸੈਲੂਨ ਖੋਲ੍ਹਣ ਦੀ ਆਗਿਆ ਦਿੱਤੀ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਨਾਈਆਂ ਦੀਆਂ ਦੁਕਾਨਾਂ ਤੇ ਸੈਲੂਨ ਲਾਕਡਾਊਨ ਦੇ ਸਮੇਂ ਅਨੁਸਾਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਸੋਮਵਾਰ ਤੋਂ ਸ਼ਨੀਵਾਰ ਤਕ ਖੋਲ੍ਹੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਖਾਸ ਕਰ ਕੇ ਮਾਸਕ ਪਹਿਨਣਾ, ਸਮਾਜਿਕ ਦੂਰੀ, ਕੰਮ 'ਚ ਵਰਤੇ ਜਾਂਦੇ ਕੱਪੜਿਆਂ ਦੀ ਸਾਫ-ਸਫਾਈ, ਦੁਕਾਨ 'ਚ ਦੋ ਤੋਂ ਵੱਧ ਵਿਅਕਤੀਆਂ ਦਾ ਇਕੋ ਸਮੇਂ ਇਕੱਠੇ ਨਾ ਹੋਣਾ, ਦੁਕਾਨ ਅਤੇ ਵਰਤੇ ਜਾਂਦੇ ਔਜ਼ਾਰਾਂ ਨੂੰ ਹਰ ਸਮੇਂ ਇਕ ਵਾਰ ਵਰਤਣ ਤੋਂ ਬਾਅਦ ਸੈਨੇਟਾਇਜ਼ ਕਰ ਕੇ ਰੱਖਣ ਆਦਿ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।


author

KamalJeet Singh

Content Editor

Related News