ਕੰਪਨੀ ਦਾ ਜਾਅਲੀ ਚੈੱਕ ਦੇ ਕੇ ਬੈਂਕ ਨਾਲ 1 ਕਰੋੜ ਦੀ ਠੱਗੀ ਮਾਰਨ ਦੀ ਕੋਸ਼ਿਸ਼, ਜਿਊਲਰਜ਼ ਖ਼ਿਲਾਫ਼ ਪਰਚਾ

Monday, Jan 13, 2025 - 07:55 AM (IST)

ਕੰਪਨੀ ਦਾ ਜਾਅਲੀ ਚੈੱਕ ਦੇ ਕੇ ਬੈਂਕ ਨਾਲ 1 ਕਰੋੜ ਦੀ ਠੱਗੀ ਮਾਰਨ ਦੀ ਕੋਸ਼ਿਸ਼, ਜਿਊਲਰਜ਼ ਖ਼ਿਲਾਫ਼ ਪਰਚਾ

ਲੁਧਿਆਣਾ (ਬੇਰੀ) : ਕੰਪਨੀ ਦਾ ਜਾਅਲੀ ਚੈੱਕ ਬਣਾ ਕੇ 1 ਕਰੋੜ ਰੁਪਏ ਕਢਵਾਉਣ ਦੀ ਕੋਸ਼ਿਸ਼ ਕਰਨ ਵਾਲੇ ਜਿਊਲਰੀ ਸ਼ਾਪ ਦੇ ਮਾਲਕ ਖਿਲਾਫ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਐੱਸ. ਡੀ. ਐੱਫ. ਸੀ. ਬੈਂਕ ਮੈਨੇਜਰ ਦੀ ਸ਼ਿਕਾਇਤ ’ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਮੁਕੇਸ਼ ਕੁਮਾਰ ਵਾਸੀ ਸਿਵਲ ਲਾਈਨ, ਪ੍ਰੇਮ ਨਗਰ ਹੈ। ਪੁਲਸ ਮੁਲਜ਼ਮ ਦੀ ਭਾਲ ਕਰ ਰਹੀ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਜਸਮੀਤ ਕੌਰ ਨੇ ਦੱਸਿਆ ਹੈ ਕਿ ਉਹ ਮਾਲ ਰੋਡ ’ਤੇ ਸਥਿਤ ਐੱਚ. ਡੀ. ਐੱਫ. ਸੀ. ਬੈਂਕ ਸ਼ਾਖਾ ਦੀ ਮੈਨੇਜਰ ਹੈ। ਮਾਨਿਕ ਜਿਊਲਰ ਦੇ ਮਾਲਕ ਮੁਕੇਸ਼ ਕੁਮਾਰ ਨੇ ਉਸ ਨੂੰ ਜਮ੍ਹਾ ਕਰਵਾਉਣ ਲਈ ਚੈੱਕ ਦਿੱਤਾ ਸੀ, ਜਿਸ ਦੀ ਕੀਮਤ 1 ਕਰੋੜ ਰੁਪਏ ਸੀ। ਇਹ ਚੈੱਕ ਪੈਟਰੋਫੇਸ ਇੰਜੀਨੀਅਰਿੰਗ ਸਰਵਿਸ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਸੀ।

ਇਹ ਵੀ ਪੜ੍ਹੋ : ਟ੍ਰੈਕ ਪਾਰ ਕਰਦੇ ਸਮੇਂ ਟ੍ਰੇਨ ਦੀ ਲਪੇਟ 'ਚ ਆ ਗਿਆ ਵਿਅਕਤੀ, ਮਗਰੋਂ ਲਾਸ਼ ਉੱਤੋਂ ਵੀ ਲੰਘਦੀਆਂ ਰਹੀਆਂ ਗੱਡੀਆਂ

ਵੱਡੀ ਅਦਾਇਗੀ ਹੋਣ ਕਾਰਨ ਉਸ ਨੇ ਕੰਪਨੀ ਨੂੰ ਫੋਨ ਕਰ ਕੇ ਚੈੱਕ ਬਾਰੇ ਪੁੱਛਿਆ ਤਾਂ ਹੀ ਪਤਾ ਲੱਗਾ ਕਿ ਕੰਪਨੀ ਨੇ ਅਜਿਹਾ ਕੋਈ ਚੈੱਕ ਕਿਸੇ ਨੂੰ ਜਾਰੀ ਨਹੀਂ ਕੀਤਾ। ਇਸ ਤੋਂ ਬਾਅਦ ਉਸ ਨੇ ਚੈੱਕ ਕੈਸ਼ ਨਹੀਂ ਕਰਵਾਇਆ ਅਤੇ ਪੁਲਸ ਨੂੰ ਸ਼ਿਕਾਇਤ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News