ਕਾਰ ਸਵਾਰ ਵਿਅਕਤੀ ਭੁੱਕੀ ਸਣੇ ਕਾਬੂ, 3 ਖਿਲਾਫ਼ ਪਰਚਾ

Monday, Jun 01, 2020 - 02:55 PM (IST)

ਕਾਰ ਸਵਾਰ ਵਿਅਕਤੀ ਭੁੱਕੀ ਸਣੇ ਕਾਬੂ, 3 ਖਿਲਾਫ਼ ਪਰਚਾ

ਭਵਾਨੀਗੜ੍ਹ (ਵਿਕਾਸ, ਸੰਜੀਵ) : ਨਸ਼ਿਆ ਖਿਲਾਫ਼ ਵਿੱਢੀ ਮੁਹਿੰਮ ਅਧੀਨ ਭਵਾਨੀਗੜ੍ਹ ਪੁਲਸ ਨੇ ਨਾਕਾਬੰਦੀ ਦੌਰਾਨ ਕਾਰ ਸਵਾਰ ਤਿੰਨ ਵਿਅਕਤੀਆਂ ਨੂੰ ਇਕ ਕੁਵਿੰਟਲ ਪੰਜ ਕਿਲੋ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਰਮਨਦੀਪ ਸਿੰਘ ਥਾਣਾ ਮੁਖੀ ਭਵਾਨੀਗੜ ਨੇ ਦੱਸਿਆ ਕਿ ਪੁਲਸ ਮੁਲਾਜ਼ਮਾਂ ਦੀ ਟੀਮ ਜਦੋਂ ਇਲਾਕੇ 'ਚ ਗਸ਼ਤ ਅਤੇ ਚੈਕਿੰਗ ਦੇ ਸਬੰਧ 'ਚ ਬਲਿਆਲ, ਭੱਟੀਵਾਲ ਅਤੇ ਬਾਸੀਅਰਖ ਆਦਿ ਪਿੰਡਾਂ ਨੂੰ ਜਾ ਰਹੀ ਸੀ ਤਾਂ ਬਲਿਆਲ ਚੌਕ ਭਵਾਨੀਗੜ੍ਹ ਪੁੱਜਣ 'ਤੇ ਪੁਲਸ ਟੀਮ ਨੂੰ ਮੁਖਬਰੀ ਮਿਲੀ ਕਿ ਜਤਿੰਦਰ ਕੁਮਾਰ, ਪ੍ਰਿੰਸ ਅਤੇ ਸੁਖਵਿੰਦਰ ਸਿੰਘ ਆਪਸ 'ਚ ਮਿਲ ਕੇ ਕਥਿਤ ਰੂਪ 'ਚ ਮੱਧ ਪ੍ਰਦੇਸ਼ ਤੋਂ ਕਾਰ ਰਾਹੀਂ ਭੁੱਕੀ ਲਿਆ ਕੇ ਵੇਚਣ ਦਾ ਧੰਦਾ ਕਰਦੇ ਹਨ ਅਤੇ ਅੱਜ ਵੀ ਤਿੰਨੋਂ ਵਿਅਕਤੀ ਕਾਰ ਵਿੱਚ ਭੁੱਕੀ ਚੂਰਾ ਪੋਸਤ ਲੈ ਕੇ ਆ ਰਹੇ ਹਨ ਜਿੰਨ੍ਹਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ।

ਇਤਲਾਹ ਭਰੋਸੇਯੋਗ ਹੋਣ 'ਤੇ ਪੁਲਸ ਨੇ ਨਾਕਾਬੰਦੀ ਕਰਦਿਆਂ ਉਕਤ ਵਿਅਕਤੀਆਂ ਨੂੰ 105 ਕਿਲੋ ਭੁੱਕੀ ਚੂਰਾ ਪੋਸਤ ਸਣੇ ਗ੍ਰਿਫ਼ਤਾਰ ਕੀਤਾ। ਪੁਲਸ ਨੇ ਬਰਾਮਦ ਭੁੱਕੀ ਅਤੇ ਕਾਰ ਨੂੰ ਆਪਣੇ ਕਬਜ਼ੇ 'ਚ ਲੈ ਕੇ ਉਕਤ ਵਿਅਕਤੀਆਂ ਜਤਿੰਦਰ ਕੁਮਾਰ ਵਾਸੀ ਬਖਸ਼ੀਸ਼ ਨਗਰ ਭਵਾਨੀਗੜ, ਪ੍ਰਿੰਸ ਵਾਸੀ ਗਾਂਧੀ ਨਗਰ ਭਵਾਨੀਗੜ ਅਤੇ ਸੁਖਵਿੰਦਰ ਸਿੰਘ ਵਾਸੀ ਭੰਮਾਬੱਧੀ ਖਿਲਾਫ਼ ਐੱਨ. ਡੀ. ਪੀ. ਐੱਸ. ਐਕਟ ਅਧੀਨ ਥਾਣਾ ਭਵਾਨੀਗੜ੍ਹ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 


author

Anuradha

Content Editor

Related News