ਆੜ੍ਹਤੀਆਂ ਨੇ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਦਾ ਕੀਤਾ ਆਗਾਜ਼

Thursday, Jan 14, 2021 - 02:13 AM (IST)

ਆੜ੍ਹਤੀਆਂ ਨੇ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਦਾ ਕੀਤਾ ਆਗਾਜ਼

ਬੁਢਲਾਡਾ,(ਮਨਜੀਤ,ਗਰਗ,ਬਾਂਸਲ)- ਕੇਂਦਰ ਦੇ ਕਿਸਾਨ ਅਤੇ ਆੜ੍ਹਤੀਆਂ ਵਿਰੋਧੀ ਤਿੰਨ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਆੜ੍ਹਤੀਆਂ ਐਸੋਸੀਏਸ਼ਨ ਵਲੋਂ ਲੋਹੜੀ ਦਾ ਆਗਾਜ਼ ਕੀਤਾ ਗਿਆ | ਆੜ੍ਹਤੀਆਂ ਐਸੋਸੀਏਸ਼ਨ ਬੁਢਲਾਡਾ ਦੇ ਪ੍ਰਧਾਨ ਰਾਜ ਕੁਮਾਰ ਦੀ ਅਗਵਾਈ ਹੇਠ ਜਿੱਥੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਪ੍ਰੇਮ ਸਿੰਘ ਦੋਦੜਾ, ਗੁਰਮੇਲ ਸਿੰਘ ਫਫੜੇ, ਸੋਨੂੰ ਭੱਠਲ, ਸੋਨੂੰ ਕੋਹਲੀ, ਵਿਵੇਕ ਸਿੰਗਲਾ, ਰਾਕੇਸ਼ ਕੁਮਾਰ ਭੀਖੀ, ਗੁਰਮੇਲ ਸਿੰਘ ਬੀਰੋਕੇ ਕਲਾਂ, ਰਾਜ ਕੁਮਾਰ ਬੋੜਾਵਾਲੀਆ, ਟੀਟੂ ਬੋੜਾਵਾਲੀਆ, ਪਵਨ ਨੇਵਟੀਆ, ਦਰਸ਼ਨ ਕੁਮਾਰ, ਜਸਵਿੰਦਰ ਸਿੰਘ, ਜੁਗਰਾਜ ਸਿੰਘ ਆਦਿ ਮੌਜੂਦ ਸਨ |
 


author

Bharat Thapa

Content Editor

Related News