ਖਿਡਾਰੀਆਂ ਲਈ ਚੰਗੀ ਖ਼ਬਰ : ਸਕੂਲ ਨੈਸ਼ਨਲਜ਼ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਲਈ ਖੁਰਾਕ ਦੀ ਮਾਤਰਾ ਵਧੇਗੀ
Saturday, Dec 09, 2023 - 06:28 PM (IST)

ਚੰਡੀਗੜ੍ਹ (ਲਲਨ ਯਾਦਵ) : ਸਕੂਲ ਗੇਮਜ਼ ਫੈੱਡਰੇਸ਼ਨ ਆਫ ਇੰਡੀਆ (ਐੱਸ. ਜੀ. ਐੱਫ. ਆਈ.) ਨੇ 2024-25 ਦੇ ਸੈਸ਼ਨ ਵਿਚ ਸਕੂਲ ਨੈਸ਼ਨਲ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਲਈ ਖੁਰਾਕ ਦੀ ਮਾਤਰਾ ਵਿਚ ਵਾਧਾ ਕਰਨ ਦਾ ਪ੍ਰਸਤਾਵ ਤਿਆਰ ਕੀਤਾ ਹੈ, ਜਿਸ ਤਹਿਤ ਸਫ਼ਰ ਦੌਰਾਨ ਅਤੇ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੇ ਨੈਸ਼ਨਲਜ਼ ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ 250 ਰੁਪਏ ਦੀ ਖੁਰਾਕ ਹੁਣ 350 ਰੁਪਏ ਕਰ ਦਿੱਤੀ ਜਾਵੇਗੀ, ਜਿਸ ਸਬੰਧੀ ਐੱਸ. ਜੀ. ਐੱਫ. ਆਈ. ਨੇ ਸਹਿਮਤੀ ਪ੍ਰਗਟਾਈ ਹੈ। ਇਸ ਸਬੰਧੀ ਪ੍ਰਸਤਾਵ ਤਿਆਰ ਕਰ ਕੇ ਸੂਬੇ ਦੇ ਸਾਰੇ ਸਿੱਖਿਆ ਵਿਭਾਗਾਂ ਨੂੰ ਭੇਜ ਦਿੱਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੇ ਸੀਜ਼ਨ ’ਚ ਇਸ ਖੁਰਾਕ ਦੀ ਮਾਤਰਾ ਵਿਚ ਵਾਧਾ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਸਿੱਖਿਆ ਵਿਭਾਗ ਵਲੋਂ ਇੰਟਰ ਸਕੂਲ ਅਤੇ ਕੈਂਪਾਂ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਖੁਰਾਕ ਦੀ ਮਾਤਰਾ ’ਚ ਵਾਧਾ ਕਰਨ ਲਈ ਗੱਲਬਾਤ ਚੱਲ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਨਵੇਂ ਸੀਜ਼ਨ ’ਚ ਖਿਡਾਰੀਆਂ ਦੀ ਖੁਰਾਕ ’ਚ ਵਾਧਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸਕੂਲ 'ਚ ਮਿਲਿਆ ਬੰਬ, ਪੰਜਾਬ ਪੁਲਸ ਨੂੰ ਪਈਆਂ ਭਾਜੜਾਂ, ਹੈਰਾਨ ਕਰ ਦੇਣ ਵਾਲੀ ਵਜ੍ਹਾ ਆਈ ਸਾਹਮਣੇ, ਵੀਡੀਓ
15 ਸਾਲਾਂ ਬਾਅਦ ਰਕਮ ਵਧਾਈ ਜਾ ਰਹੀ
ਸਕੂਲ ਨੈਸ਼ਨਲ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਖੁਰਾਕ ਦੀ ਮਾਤਰਾ 15 ਸਾਲ ਬਾਅਦ ਵਧਾਈ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਸ਼ੀ ਵਧਾਉਣ ਦੇ ਨਾਲ-ਨਾਲ ਸਾਨੂੰ ਹਰ ਸੂਬੇ ਦੇ ਸਿੱਖਿਆ ਵਿਭਾਗ ਨਾਲ ਵੀ ਤਾਲਮੇਲ ਕਰਨਾ ਪਵੇਗਾ। ਐੱਸ. ਜੀ. ਐੱਫ. ਆਈ. ਅਧਿਕਾਰੀ ਨੇ ਦੱਸਿਆ ਕਿ ਬੰਗਲੁਰੂ ’ਚ ਇਕ ਬੈਠਕ ਹੋਈ, ਜਿਸ ’ਚ ਖਿਡਾਰੀਆਂ ਲਈ ਸਹੂਲਤਾਂ ਅਤੇ ਜ਼ਮੀਨੀ ਪੱਧਰ ’ਤੇ ਖੇਡਾਂ ਨੂੰ ਉਤਸਾਹਿਤ ਕਰਨ ’ਤੇ ਚਰਚਾ ਕੀਤੀ ਗਈ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਸੀਜ਼ਨ 2024-25 ’ਚ ਹੋਣ ਵਾਲੀਆਂ ਸਕੂਲ ਨੈਸ਼ਨਲ ਖੇਡਾਂ ’ਚ ਖਿਡਾਰੀਆਂ ਦੀ ਖੁਰਾਕ ਦੀ ਮਾਤਰਾ ਵਧਾਈ ਜਾਵੇਗੀ।
ਮੌਜੂਦਾ ਡਾਈਟ ਦੀ ਰਾਸ਼ੀ | ਨਵੇਂ ਸੀਜ਼ਨ ’ਚ ਦਿੱਤੀ ਜਾਣ ਵਾਲੀ ਰਾਸ਼ੀ |
ਨਾਸ਼ਤਾ 70 ਰੁਪਏ | 90 ਰੁਪਏ |
ਲੰਚ 90 ਰੁਪਏ | 130 ਰੁਪਏ |
ਡਿਨਰ 90 ਰੁਪਏ | 130 ਰੁਪਏ |
ਇਹ ਵੀ ਪੜ੍ਹੋ : ‘ਆਪ’ ਸਰਕਾਰ ਦਾ ਨਵਾਂ ਕਦਮ, ਪੰਜਾਬ ਦੇ ਲੋਕਾਂ ਨੂੰ ਹੁਣ ਘਰ ਬੈਠਿਆਂ ਮਿਲਣਗੀਆਂ 99% ਨਾਗਰਿਕ ਕੇਂਦਰਿਤ ਸੇਵਾਵਾਂ
ਰਾਸ਼ਟਰੀ ਤੇ ਰਾਜ ਪੱਧਰ ’ਤੇ ਭਾਗ ਲੈਣ ਵਾਲੇ ਖਿਡਾਰੀਆਂ ਦੀ ਖੁਰਾਕ ਦੁੱਗਣੀ ਕੀਤੀ ਜਾਵੇਗੀ
ਐੱਸ. ਜੀ. ਐੱਫ. ਆਈ. ਕੌਮੀ ਸਕੂਲ ਖੇਡਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਖੁਰਾਕ ਵਿਚ ਵਾਧਾ ਕਰਨ ਤੋਂ ਬਾਅਦ ਚੰਡੀਗਡ਼੍ਹ ਸਿੱਖਿਆ ਵਿਭਾਗ ਵਲੋਂ ਕੈਂਪਾਂ ਅਤੇ ਅੰਤਰ-ਸਕੂਲਾਂ ਹਿੱਸਾ ਭਾਗ ਲੈਣ ਵਾਲੇ ਖਿਡਾਰੀਆਂ ਦੀ ਖੁਰਾਕ ਹਿੱਸਾ ਵਾਧਾ ਕਰਨ ਸਬੰਧੀ ਚਰਚਾ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਸਿੱਖਿਆ ਵਿਭਾਗ ਦੇ ਖੇਡ ਵਿਭਾਗ ਦੇ ਅਧਿਕਾਰੀਆਂ ਵਲੋਂ ਖੁਰਾਕ ਦੁੱਗਣੀ ਕਰਨ ਦੀ ਤਜਵੀਜ਼ ਰੱਖੀ ਗਈ ਹੈ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਨਵੇਂ ਸੀਜ਼ਨ 2024-25 ’ਚ ਖਿਡਾਰੀਆਂ ਨੂੰ ਕੈਂਪ ਦੌਰਾਨ ਨਵੀਂ ਰਾਸ਼ੀ ਤਹਿਤ ਖੁਰਾਕ ਮਿਲੇਗੀ।
► ਨੈਸ਼ਨਲ ਕੋਚਿੰਗ ਕੈਂਪ 50 ਰੁਪਏ ਪ੍ਰਤੀ ਖਿਡਾਰੀ ਅਤੇ ਟੂਰਨਾਮੈਂਟ ਦੌਰਾਨ 100 ਰੁਪਏ ਪ੍ਰਤੀ ਖਿਡਾਰੀ
► ਸਕੂਲ ਨੈਸ਼ਨਲ ਟ੍ਰਾਇਲ ਲਈ ਆਫੀਸ਼ੀਅਲ ਲਈ 50 ਰੁਪਏ ਅਤੇ 100 ਰੁਪਏ ਪ੍ਰਤੀ ਆਫੀਸ਼ੀਅਲ ਦੇਣੇ ਹੋਣਗੇ।
► ਇੰਟਰ ਸਕੂਲ ਸਟੇਟ ਚੈਂਪੀਅਨਸ਼ਿਪ ਲਈ 2019 ਤੋਂ ਖਿਡਾਰੀਆਂ ਲਈ ਨਵੀਂ ਡਾਈਟ ਰਾਸ਼ੀ
► ਆਫੀਸ਼ੀਅਲ ਅਤੇ ਖਿਡਾਰੀਆਂ ਨੂੰ 30 ਰੁਪਏ ਪ੍ਰਤੀ ਖਿਡਾਰੀ 75 ਰੁਪਏ ਪ੍ਰਤੀ ਟੂਰਨਾਮੈਂਟ ਦੌਰਾਨ ਆਫੀਸ਼ੀਅਲ ਦੀ ਡਿਊਟੀ 75 ਰੁਪਏ ਪ੍ਰਤੀ ਡੇਅ 100 ਰੁਪਏ।
ਸਕੂਲ ਗੇਮਜ਼ ਫੈੱਡਰੇਸ਼ਨ ਆਫ ਇੰਡੀਆ (ਐੱਸ. ਜੀ. ਐੱਫ. ਆਈ.) ਵਲੋਂ 2024-25 ਦੀਆਂ ਸਕੂਲ ਰਾਸ਼ਟਰੀ ਖੇਡਾਂ ਲਈ ਖੁਰਾਕ ਦੀ ਮਾਤਰਾ ਵਧਾ ਦਿੱਤੀ ਗਈ ਹੈ ਅਤੇ ਇਸ ਦੀ ਸੂਚਨਾ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਿੱਖਿਆ ਵਿਭਾਗਾਂ ਨੂੰ ਭੇਜ ਦਿੱਤੀ ਗਈ ਹੈ। ਹੁਣ ਰਾਸ਼ਟਰੀ ਖਿਡਾਰੀ ਨੂੰ 250 ਰੁਪਏ ਦੀ ਬਜਾਏ 350 ਰੁਪਏ ਦੀ ਖੁਰਾਕ ਦਿੱਤੀ ਜਾਵੇਗੀ।
-ਦਿਨੇਸ਼ ਸਿੰਘ, ਦਫ਼ਤਰ ਸਕੱਤਰ, ਸਕੂਲ ਗੇਮਜ਼ ਫੈੱਡਰੇਸ਼ਨ ਆਫ਼ ਇੰਡੀਆ।
ਇਹ ਵੀ ਪੜ੍ਹੋ : ਪੰਜਾਬ ’ਚ ਕਾਂਗਰਸ ਨੂੰ ਲੱਗੇਗਾ ਵੱਡਾ ਝਟਕਾ, ਭਾਜਪਾ ਦਾ ਪੱਲਾ ਫੜਨ ਦੀ ਤਿਆਰੀ 'ਚ ਇਹ ਆਗੂ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8