ਅਮਨ ਅਰੋੜਾ ਨੇ ਖੂਨ ਦਾਨ ਕਰਕੇ ਦਿੱਤੀ ਸ਼ਹੀਦ ਉਧਮ ਸਿੰਘ ਨੂੰ ਸ਼ਰਧਾਂਜਲੀ

Wednesday, Jul 31, 2019 - 10:56 AM (IST)

ਅਮਨ ਅਰੋੜਾ ਨੇ ਖੂਨ ਦਾਨ ਕਰਕੇ ਦਿੱਤੀ ਸ਼ਹੀਦ ਉਧਮ ਸਿੰਘ ਨੂੰ ਸ਼ਰਧਾਂਜਲੀ

ਸੰਗਰੂਰ/ਸੁਨਾਮ ( ਬੇਦੀ, ਯਾਦਵਿੰਦਰ)—ਪੰਜਾਬ ਦੇ ਮਹਾਨ ਸਪੂਤ ਸ਼ਹੀਦ ਉਧਮ ਸਿੰਘ ਦੇ ਅੱਜ 80ਵੇਂ ਸ਼ਹੀਦੀ ਦਿਹਾੜੇ ਤੇ ਸੁਨਾਮ ਦੇ ਵਿਧਾਇਕ ਤੇ 'ਆਪ' ਆਗੂ ਅਮਨ ਅਰੋੜਾ ਨੇ ਖੂਨਦਾਨ ਕਰਕੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ। ਸੁਨਾਮ ਦੇ ਸਟੇਡੀਅਮ 'ਚ ਲਾਇਨਜ ਕਲੱਬ ਸੁਨਾਮ ਵਿਖੇ ਆਯੋਜਿਤ ਵਿਸ਼ਾਲ ਖੂਨਦਾਨ ਕੈਂਪ 'ਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਖੂਨਦਾਨੀਆਂ ਦਾ ਹੌਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਨੇ ਆਪ ਵੀ ਕੈਂਪ 'ਚ ਹਿੱਸਾ ਲੈਂਦਿਆਂ ਖੂਨਦਾਨ ਕੀਤਾ। 

ਇਸ ਮੌਕੇ ਐੱਸ.ਡੀ.ਐੱਮ. ਮੈਡਮ ਮਨਜੀਤ ਕੌਰ ਨੇ ਐੱਮ.ਐੱਲ.ਏ. ਅਰੋੜਾ ਨੂੰ ਖੂਨ ਦਾਨ ਕਰਨ ਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਅਰੋੜਾ ਨੇ ਕਿਹਾ ਕਿ ਸੱਤਾਧਾਰੀ ਸਰਕਾਰਾਂ ਨੂੰ ਸਿਰਫ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਅਤੇ ਜਨਮ ਦਿਹਾੜੇ ਤੇ ਹੀ ਸ਼ਹੀਦ ਦੀ ਯਾਦ ਆਉਂਦੀ ਹੈ ਜਦਕਿ ਅਜੇ ਤੱਕ ਪੰਜਾਬ ਸਰਕਾਰ ਸ਼ਹੀਦ ਉਧਮ ਸਿੰਘ ਨੂੰ ਕੌਮੀ ਸ਼ਹੀਦ ਦਾ ਦਰਜਾ ਨਹੀਂ ਦਿਵਾ ਸਕੀ।


author

Shyna

Content Editor

Related News