ਆਲ ਇੰਡੀਆ ਕਾਂਗਰਸ ਕਮੇਟੀ ਦੇ ਸੱਦੇ ਤੇ ਸ਼ਹੀਦ ਗੁਰਬਿੰਦਰ ਸਿੰਘ ਨੂੰ ਪਾਰਟੀ ਦੇ ਆਗੂਆਂ ਨੇ ਭੇਂਟ ਕੀਤੀ ਸ਼ਰਧਾਂਜਲੀ

06/26/2020 3:13:34 PM

ਚੀਮਾ ਮੰਡੀ (ਗੋਇਲ): ਆਲ ਇੰਡੀਆ ਕਾਂਗਰਸ ਕਮੇਟੀ ਦੇ ਸੱਦੇ ਤੇ ਭਾਰਤ ਚੀਨ ਬਾਰਡਰ ਤੇ ਲੱਦਾਖ ਦੀ ਗਲਵਾਨ ਘਾਟੀ 'ਚ ਸ਼ਹੀਦ ਹੋਏ ਫੌਜ ਦੇ 20 ਜਵਾਨਾਂ ਨੂੰ ਸ਼ਰਧਾਂਜਲੀ ਦੇਣ ਸਮਾਗਮ ਕੀਤੇ ਗਏ। ਸਮਾਗਮਾਂ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਪਿੰਡ ਤੋਲਾਵਾਲ ਦੇ ਸ਼ਹੀਦ ਹੋਏ ਫੌਜੀ ਗੁਰਬਿੰਦਰ ਸਿੰਘ ਨੂੰ ਵੀ ਸ਼ਰਧਾਂਜਲੀ ਦੇਣ ਲਈ ਕਾਂਗਰਸ ਪਾਰਟੀ ਵਲੋਂ ਕਾਂਗਰਸ ਪਾਰਟੀ ਦੇ ਹਲਕਾ ਸੁਨਾਮ ਤੋਂ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਹਰਮਨਦੇਵ ਬਾਜਵਾ ਦੀ ਅਗਵਾਈ 'ਚ ਸ਼ਹੀਦ ਗੁਰਬਿੰਦਰ ਸਿੰਘ ਦੇ ਘਰ ਦੇ ਕੋਲ ਬਣਨ ਵਾਲੇ ਸਮਾਰਕ ਕੋਲ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਇਸ ਦੌਰਾਨ ਸਭ ਤੋਂ ਪਹਿਲਾਂ ਪੰਹੁਚੇ ਆਗੂਆਂ ਦੀ ਅਗਵਾਈ 'ਚ ਹਾਜ਼ਰ ਵਰਕਰਾਂ ਨੇ 2 ਮਿੰਟ ਦਾ ਮੌਨ ਰੱਖਿਆ ਤੇ ਰਾਸ਼ਟਰੀ ਗੀਤ ਗਾ ਕੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕੀਤਾ।

ਸਮਾਗਮ ਦੌਰਾਨ ਸ਼ਹੀਦ ਗੁਰਬਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੈਡਮ ਦਾਮਨ ਥਿੰਦ ਬਾਜਵਾ ਤੇ ਹਰਮਨ ਦੇਵ ਬਾਜਵਾ ਨੇ ਸ਼ਹੀਦ ਗੁਰਬਿੰਦਰ ਸਿੰਘ ਦੇ ਪਰਿਵਾਰ ਵਲੋਂ ਹਾਜ਼ਰ ਪਿਤਾ ਲਾਭ ਸਿੰਘ, ਭਰਾ ਗੁਰਪ੍ਰੀਤ ਸਿੰਘ ਨੂੰ ਵਿਸ਼ਵਾਸ ਦਿੰਦੇ ਹੋਏ ਕਿਹਾ ਕਿ ਪੂਰੀ ਕਾਂਗਰਸ ਪਾਰਟੀ ਵੱਲੋਂ ਵੀ ਤੇ ਨਿੱਜੀ ਤੌਰ ਤੇ ਵੀ ਹਰ ਸਮੇਂ ਇਸ ਪਰਿਵਾਰ  ਦੀ ਸੇਵਾ 'ਚ ਹਾਜ਼ਰ ਰਹਿਣਗੇ। ਇਸ ਤੋਂ ਉਪਰੰਤ ਉਨ੍ਹਾਂ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਮੈਡਮ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਸਾਨੂੰ ਸਾਡੀ ਫ਼ੌਜ ਤੇ ਪੂਰਾ ਮਾਣ ਹੈ ਕਿ ਉਹ ਹਰ ਇਕ ਸਥਿਤੀ ਦਾ ਮੁਕਾਬਲਾ ਕਰਕੇ ਦੁਸ਼ਮਣ ਨੂੰ ਜਵਾਬ ਦੇਣਾ ਜਾਣਦੀ ਹੈ, ਪਰ ਪੂਰੀ ਕਾਂਗਰਸ ਪਾਰਟੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਹ ਸਵਾਲ ਪੁੱਛਦੀ ਹੈ ਕੀ ਸਾਡੇ ਦੇਸ਼ ਦੇ 20 ਜਵਾਨ ਦੀ ਭਾਰਤ ਚੀਨ ਬਾਰਡਰ ਤੇ ਲੱਦਾਖ ਦੀ ਗਲਵਾਨ ਘਾਟੀ 'ਚ ਹੋਈ ਸ਼ਹਾਦਤ ਬਾਰੇ ਦੇਸ਼ ਨੂੰ ਪੂਰੀ ਤਰ੍ਹਾਂ ਸਹੀ ਜਾਣਕਾਰੀ ਦਿੱਤੀ ਜਾਵੇ।

PunjabKesari

ਇਸ ਮੌਕੇ ਉਨ੍ਹਾਂ ਹਾਜ਼ਰ ਪਰਿਵਾਰਕ ਮੈਂਬਰਾਂ ਤੇ ਪਿੰਡ ਦੇ ਨੂੰ ਪਾਰਟੀ ਵਲੋਂ ਵਿਸ਼ਵਾਸ ਦਿੱਤਾ ਕਿ ਸ਼ਹੀਦ ਦੀ ਯਾਦ 'ਚ ਜੋ ਵੀ ਮੰਗਾਂ ਹਨ ਸਾਰੀਆਂ ਜਲਦੀ ਹੀ ਪੂਰੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਘਣਸ਼ਿਆਮ ਕਾਂਸਲ, ਸੰਜੇ ਗੋਇਲ, ਸਰਪੰਚ ਮੇਵਾ ਸਿੰਘ ਤੋਲਾਵਾਲ, ਨਵਦੀਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਚੀਮਾ, ਬਲਾਕ ਸੰਮਤੀ ਮੈਂਬਰ ਬਲਵੀਰ ਸਿੰਘ ਭੰਮ, ਬਲਵੀਰ ਸਿੰਘ ਭੰਮ ਐਮ ਸੀ ਚੀਮਾ, ਬਹਾਦਰ ਸਿੰਘ, ਸੁਖਦੇਵ ਸਿੰਘ ਸਾਬਕਾ ਐਮ ਸੀ, ਬੱਬੂ ਸਰਪੰਚ ਸ਼ਾਹਪੁਰ ਕਲਾਂ, ਮਨਪ੍ਰੀਤ ਬੜੈਚ ਐਮ ਸੀ ਸੁਨਾਮ ਆਦਿ ਹਾਜ਼ਰ ਸਨ।


Shyna

Content Editor

Related News